ਜੰਮੂ ਹੈਲੀਕਾਪਟਰ ਹਾਦਸਾ : ਵਿਆਹ ਦੇ 5ਵੇਂ ਦਿਨ ਹੀ ਇਸ ਜੋੜੇ ਦਾ ਛੁੱਟ ਗਿਆ ਉਮਰਾਂ ਭਰ ਦਾ ਸਾਥ

11/23/2015 6:20:52 PM

 
ਜੰਮੂ- ਸੋਮਵਾਰ ਨੂੰ ਕਟੜਾ ਤੋਂ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਦੌਰਾਨ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਹੈਲੀਕਾਪਟਰ ਵਿਚ ਸਵਾਰ ਮਹਿਲਾ ਪਾਇਲਟ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਵਿਚ ਮਰਨ ਵਾਲਾ ਇਕ ਨਵਾਂ ਵਿਆਹਿਆ ਜੋੜਾ ਅਜਿਹਾ ਵੀ ਸੀ, ਜਿਨ੍ਹਾਂ ਦੇ ਵਿਆਹ ਨੂੰ ਅਜੇ ਸਿਰਫ 5 ਦਿਨ ਹੀ ਹੋਏ ਸਨ। ਜਿਨ੍ਹਾਂ ਦਾ ਵਿਆਹ 18 ਨਵੰਬਰ ਨੂੰ ਹੋਇਆ ਸੀ। ਆਪਣੇ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰਨ ਦਾ ਸੁਪਨਾ ਲੈ ਕੇ ਉਹ ਦੋਵੇਂ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਆਏ ਸਨ। ਮ੍ਰਿਤਕਾ ਦੇ ਨਾਂ ਅਰਜੁਨ ਚਿਬ ਅਤੇ ਵੰਦਨਾ ਚਿਬ ਦੱਸੇ ਜਾ ਰਿਹਾ ਹੈ, ਜਿਨਾਂ ਦੀ ਦਰਦਨਾਕ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਅਰਜੁਨ ਭਾਰਤੀ ਹਵਾਈ ਫੌਜ ਵਿਚ ਜਵਾਨ ਸੀ। 
ਦੱਸਣ ਯੋਗ ਹੈ ਕਿ ਸੋਮਵਾਰ ਦੀ ਦੁਪਹਿਰ ਨੂੰ ਇਕ ਨਿਜੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹੈਲੀਕਾਪਟਰ ਮਾਤਾ ਵੈਸ਼ਣੋ ਦੇਵੀ ਤੀਰਥ ਸਥਲ ਕਟੜਾ ਵਿਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ  ਗਿਆ। ਜਿਸ ਕਾਰਨ ਇਸ ਵਿਚ ਸਵਾਰ ਮਹਿਲਾ ਪਾਇਲਟ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਵਿਚ ਪਾਇਲਟ ਸਮੇਤ ਦੋ ਔਰਤਾਂ ਅਤੇ ਇਕ ਬੱਚੀ ਵੀ ਸ਼ਾਮਲ ਹੈ। ਜੰਮੂ ਪੁਲਸ ਦੇ ਆਈ. ਜੀ. ਨੇ ਦੱਸਿਆ ਕਿ ਮ੍ਰਿਤਕਾਂ ''ਚ ਪਾਇਲਟ ਤੋਂ ਇਲਾਵਾ 3 ਲੋਕ ਦਿੱਲੀ ਦੇ ਅਤੇ 3 ਲੋਕ ਜੰਮੂ ਦੇ ਵਾਸੀ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੈਲੀਕਾਪਟਰ ਬਾਜ ਨਾਲ ਟਕਰਾ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ ਹੈ। ਹਾਲਾਂਕਿ ਅਜੇ ਇਸ ਦੀ ਅਧਿਕਾਰਤ ਤੌਰ ''ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।

Tanu

This news is News Editor Tanu