ਕਠੂਆ ਰੇਪ ਤੇ ਕਤਲਕਾਂਡ : ਨਾਬਾਲਗ ਦੋਸ਼ੀ ਵਿਰੁੱਧ ਸੋਮਵਾਰ ਨੂੰ ਸ਼ੁਰੂ ਹੋਵੇਗੀ ਸੁਣਵਾਈ

07/28/2019 5:30:13 PM

ਸ਼੍ਰੀਨਗਰ (ਭਾਸ਼ਾ)— ਜੰਮੂ ਦੇ ਕਠੂਆ 'ਚ ਪਿਛਲੇ ਸਾਲ 8 ਸਾਲਾ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ ਮਾਮਲੇ 'ਚ ਇਕ ਨਾਬਾਲਗ ਦੋਸ਼ੀ ਵਿਰੁੱਧ ਮੁਕੱਦਮੇ ਦੀ ਸੁਣਵਾਈ ਸੋਮਵਾਰ ਨੂੰ ਕਿਸ਼ੋਰ ਨਿਆਂ ਬੋਰਡ ਸਾਹਮਣੇ ਸ਼ੁਰੂ ਹੋਵੇਗੀ। ਜੰਮੂ-ਕਸ਼ਮੀਰ ਹਾਈ ਕੋਰਟ ਨੇ ਉਸ ਪਟੀਸ਼ਨ 'ਤੇ ਜਲਦ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿਚ ਉਸ ਦੇ ਨਾਬਾਲਗ ਹੋਣ ਨੂੰ ਚੁਣੌਤੀ ਦਿੱਤੀ ਗਈ ਹੈ। ਹੁਣ ਜੰਮੂ ਖੇਤਰ ਦੇ ਕਠੂਆ ਵਿਚ ਕਿਸ਼ੋਰ ਨਿਆਂ ਬੋਰਡ ਸਾਹਮਣੇ ਮੁਕੱਦਮਾ ਸ਼ੁਰੂ ਹੋਵੇਗਾ। ਕਿਸ਼ੋਰ ਨਿਆਂ ਬੋਰਡ ਨੇ 15 ਜੁਲਾਈ ਨੂੰ ਸੁਣਵਾਈ ਸ਼ੁਰੂ ਕੀਤੀ ਸੀ ਪਰ ਅਪਰਾਧ ਸ਼ਾਖਾ ਨੇ ਕਿਹਾ ਸੀ ਕਿ ਉਹ ਇਸ ਦਿਸ਼ਾ 'ਚ ਅੱਗੇ ਵਧਣ ਨੂੰ ਤਿਆਰ ਨਹੀਂ ਹੈ, ਕਿਉਂਕਿ ਦੋਸ਼ੀ ਦੇ ਨਾਬਾਲਗ ਹੋਣ ਦੀ ਸਥਿਤੀ 'ਤੇ ਅਜੇ ਤਕ ਫੈਸਲਾ ਨਹੀਂ ਹੋਇਆ ਹੈ।

ਅਪਰਾਧ ਸ਼ਾਖਾ ਨੇ ਕਿਹਾ ਸੀ ਕਿ ਪੁਲਸ ਨੇ ਹਾਈ ਕੋਰਟ ਵਿਚ ਮੁੱਖ ਨਿਆਇਕ ਮੈਜਿਸਟ੍ਰੇਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿਚ ਦੋਸ਼ੀ ਨੂੰ ਨਾਬਾਲਗ ਠਹਿਰਾਇਆ ਗਿਆ। ਅਪਰਾਧ ਸ਼ਾਖਾ ਜਲਦ ਸੁਣਵਾਈ ਦੀ ਬੇਨਤੀ ਕਰਦੇ ਹੋਏ ਹਾਈ ਕੋਰਟ ਪਹੁੰਚੀ ਸੀ। ਸ਼ਾਖਾ ਦੀ ਪਟੀਸ਼ਨ 'ਚ ਕਿਹਾ ਗਿਆ ਕਿ ਜੇਕਰ ਕਿਸ਼ੋਰ ਨਿਆ ਬੋਰਡ ਸਾਹਮਣੇ ਇਸ ਮਾਮਲੇ ਦੀ ਅੱਗੇ ਦੀ ਕਾਰਵਾਈ 'ਤੇ ਇਸ ਪੜਾਅ 'ਚ ਰੋਕ ਨਹੀਂ ਲਾਈ ਗਈ ਤਾਂ ਸੋਧ ਪਟੀਸ਼ਨ ਅਸਫਲ ਹੋ ਜਾਵੇਗੀ ਅਤੇ ਅਪਰਾਧੀ ਦੋਸ਼ੀ ਦੇ ਨਾਬਾਲਗ ਹੋਣ ਦਾ ਪ੍ਰਸ਼ਨ ਧਰਿਆ ਦਾ ਧਰਿਆ ਰਹਿ ਜਾਵੇਗਾ। ਇੱਥੇ ਦੱਸ ਦੇਈਏ ਕਿ ਇਸ ਮਾਮਲੇ ਦੀ ਮੁੱਖ ਸੁਣਵਾਈ ਪਿਛਲੇ ਸਾਲ ਹੀ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਪਠਾਨਕੋਟ ਸੈਸ਼ਨ ਅਦਾਲਤ ਵਿਚ ਟਰਾਂਸਫਰ ਕਰ ਦਿੱਤੀ ਗਈ ਸੀ। ਅਦਾਲਤ ਇਸ ਮਾਮਲੇ 'ਦੋਸ਼ੀ 6 ਦੋਸ਼ੀਆਂ ਨੂੰ ਸਜ਼ਾ ਸੁਣਾ ਚੁੱਕੀ ਹੈ।


Tanu

Content Editor

Related News