ਕਸ਼ਮੀਰ ''ਚ ਅੱਤਵਾਦ ਫੈਲਾਉਣ ਲਈ ਹਾਫਿਜ਼ ਤੋਂ ਫੰਡ ਲੈਂਦੇ ਸਨ ਵੱਖਵਾਦੀ

09/30/2019 10:36:41 AM

ਨਵੀਂ ਦਿੱਲੀ/ਸ਼੍ਰੀਨਗਰ— ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ) 'ਚ ਵੱਖਵਾਦੀ ਨੇਤਾ ਯਾਸੀਨ ਮਲਿਕ, ਸ਼ੱਬੀਰ ਅਹਿਮਦ ਸ਼ਾਹ ਅਤੇ ਕਈ ਵੱਖਵਾਦੀ ਨੇਤਾਵਾਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਅਨੁਸਾਰ ਕਸ਼ਮੀਰ 'ਚ ਅੱਤਵਾਦ ਫੈਲਾਉਣ ਲਈ ਇਨ੍ਹਾਂ ਲੋਕਾਂ ਨੂੰ ਲਕਸ਼ਰ-ਏ-ਤੋਇਬਾ ਦੇ ਚੀਫ ਹਾਫਿਜ਼ ਸਈਅਦ ਤੋਂ ਫੰਡ ਮਿਲਦਾ ਸੀ।

ਜੇ.ਕੇ.ਐੱਲ.ਐੱਫ. ਦੇ ਚੀਫ ਅਤੇ ਵੱਖਵਾਦੀ ਨੇਤਾ ਯਾਸੀਨ ਮਲਿਕ, ਸ਼ੱਬੀਰ ਅਹਿਮਦ ਸ਼ਾਹ ਅਤੇ ਕਈ ਵੱਖਵਾਦੀ ਨੇਤਾਵਾਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਐੱਨ.ਆਈ.ਏ. ਦੀ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਕਸ਼ਮੀਰ 'ਚ ਅੱਤਵਾਦ ਫੈਲਾਉਣ ਲਈ ਯਾਸੀਨ ਮਲਿਕ, ਸ਼ੱਬੀਰ ਅਹਿਮਦ ਸ਼ਾਹ, ਮਸ਼ਰਤ ਆਲਮ ਅਤੇ ਰਾਸ਼ਿਦ ਇੰਜੀਨੀਅਰ ਨੂੰ ਲਸ਼ਕਰ-ਏ-ਤੋਇਬਾ ਦੇ ਚੀਫ ਹਾਫਿਜ਼ ਸਈਅਦ ਤੋਂ ਫੰਡ ਮਿਲਦਾ ਸੀ।

ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੇ ਨਵੇਂ ਕਾਨੂੰਨ ਦੇ ਅਧੀਨ ਐੱਨ.ਆਈ.ਏ. ਚਾਰਜਸ਼ੀਟ ਦਾਖਲ ਕਰੇਗੀ। ਐੱਨ.ਆਈ.ਏ. ਨੇ 214 ਪੇਜ਼ ਦੀ ਰਿਪੋਰਟ ਤਿਆਰ ਕੀਤੀ ਹੈ। ਸਾਰੇ ਵੱਖਵਾਦੀਆਂ ਦੇ ਹਾਫਿਜ਼ ਸਈਅਦ ਤੋਂ ਕਸ਼ਮੀਰ 'ਚ ਅੱਤਵਾਦੀਆਂ ਨੂੰ ਫੰਡਿੰਗ ਕਰਨ ਅਤੇ ਪੱਥਰਬਾਜ਼ੀ ਲਈ ਪੈਸਾ ਜੁਟਾਉਣ ਦੇ ਪੁਖਤਾ ਸਬੂਤ ਹੈ। ਇਹ ਖੁਲਾਸੇ ਯਾਸੀਨ ਮਲਿਕ ਦੀ ਡਿਜੀਟਲ ਡਾਇਰੀ ਤੋਂ ਹੋਏ ਹਨ।


DIsha

Content Editor

Related News