ਕਸ਼ਮੀਰ ’ਚ ਹਾਈ ਸਪੀਡ ਮੋਬਾਇਲ ਇੰਟਰਨੈੱਟ ਸੇਵਾ ’ਤੇ ਪਾਬੰਦੀ ਜਾਰੀ

03/12/2020 8:27:28 PM

ਸ਼੍ਰੀਨਗਰ – ਕੇਂਦਰ ਸਰਕਾਰ ਵਲੋਂ ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਪਿੱਛੋਂ ਹਾਈ ਸਪੀਡ ਮੋਬਾਇਲ ਇੰਟਰਨੈੱਟ ਸੇਵਾ ’ਤੇ ਲਾਈ ਗਈ ਪਾਬੰਦੀ ਅਜੇ ਵੀ ਜਾਰੀ ਹੈ। ਜੰਮੂ-ਕਸ਼ਮੀਰ ਵਿਚ ਪਿਛਲੇ ਲਗਭਗ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਬ੍ਰਾਡਬੈਂਡ ਅਤੇ ਫਿਕਸਡ ਲਾਈਨ ਇੰਟਰਨੈੱਟ ਸੇਵਾ ਅਤੇ 2ਜੀ ਮੋਬਾਇਲ ਇੰਟਰਨੈੱਟ ਸੇਵਾ ਕੰਮ ਕਰ ਰਹੀ ਹੈ। ਸਰਕਾਰ ਨੇ ਸਭ ਸੋਸ਼ਲ ਮੀਡੀਆ ਨੈੱਟਵਰਕ ’ਤੇ ਲੱਗੀ ਪਾਬੰਦੀ ਖਤਮ ਕਰ ਦਿੱਤੀ ਹੈ ਪਰ ਕਸ਼ਮੀਰ ਜ਼ੋਨ ਵਿਚ ਸਾਈਬਰ ਪੁਲਸ ਥਾਣੇ ਨੇ ਗਾਹਕਾਂ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਹੋਈ ਹੈ।

ਸਾਈਬਰ ਪੁਲਸ ਥਾਣੇ ਨੇ ਸੋਸ਼ਲ ਮੀਡੀਆ ਨੈੱਟਵਰਕ ਦੀ ਦੁਰਵਰਤੋਂ ਕਰਨ ਵਾਲਿਆਂ ਵਿਰੁੱਧ ਮਾਮਲੇ ਦਰਜ ਕੀਤੇ ਹਨ। ਅੱਗੋਂ ਦੀ ਕਾਰਵਾਈ ਲਈ ਪ੍ਰਸ਼ਾਸਨ ਵਲੋਂ ਅਗਲੀ ਬੈਠਕ 17 ਮਾਰਚ ਨੂੰ ਸੱਦੀ ਗਈ ਹੈ। ਸੁਪਰੀਮ ਕੋਰਟ ਨੇ ਕੇਂਦਰ ਸ਼ਾਸਿਤ ਪ੍ਰਸ਼ਾਸਨ ਨੂੰ ਇੰਟਰਨੈੱਟ ਬਾਰੇ ਸਮੀਖਿਆ ਬੈਠਕ ਕਰਨ ਦਾ ਨਿਰਦੇਸ਼ ਦਿੱਤਾ ਹੈ।


Inder Prajapati

Content Editor

Related News