ਅਫਜ਼ਲ ਗੁਰੂ ਨੂੰ ਫਾਂਸੀ ਦੇਣ ਦੇ 8 ਸਾਲ ਪੂਰੇ ਹੋਣ ''ਤੇ ਕਸ਼ਮੀਰ ਬੰਦ

02/09/2021 11:06:01 PM

ਸ਼੍ਰੀਨਗਰ (ਭਾਸ਼ਾ)- ਭਾਰਤੀ ਸੰਸਦ 'ਤੇ ਹਮਲੇ ਦੇ ਦੋਸ਼ੀ ਮੁਹੰਮਦ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਦੇ 8 ਸਾਲ ਪੂਰੇ ਹੋਣ ਮੌਕੇ ਕਸ਼ਮੀਰ ਵਿਚ ਬੰਦ ਕਾਰਣ ਮੰਗਲਵਾਰ ਸਵੇਰੇ ਆਮ ਜਨਜੀਵਨ ਪ੍ਰਭਾਵਿਤ ਰਿਹਾ। ਅਹਿਤੀਆਤ ਵਜੋਂ ਸੰਵੇਦਨਸ਼ੀਲ ਇਲਾਕਿਆਂ ਵਿਚ ਫੋਰਸ ਤਾਇਨਾਤ ਕੀਤੀ ਗਈ। ਅਫਜ਼ਲ ਗੁਰੂ ਨੂੰ 9 ਫਰਵਰੀ 2013 ਨੂੰ ਦਿੱਲੀ ਦੀ ਤਿਹਾੜ ਜੇਲ ਵਿਚ ਫਾਂਸੀ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ਵਿਚ ਸਵੇਰੇ ਦੁਕਾਨਾਂ, ਪੈਟਰੋਲ ਪੰਪ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ, ਜਦੋਂ ਕਿ ਸੜਕਾਂ 'ਤੇ ਜਨਤਕ ਆਵਾਜਾਈ ਘੱਟ ਰਹੀ। ਨਿੱਜੀ ਕਾਰ, ਆਟੋ ਰਿਕਸ਼ਾ ਅਤੇ ਕੈਬ ਸ਼ਹਿਰ ਦੀਆਂ ਸੜਕਾਂ 'ਤੇ ਨਾ ਮਾਤਰ ਹੀ ਨਜ਼ਰ ਆਏ।

ਇਹ ਖ਼ਬਰ ਪੜ੍ਹੋ- ਉੱਤਰਾਖੰਡ ’ਚ ਆਈ ‘ਜਲ ਪਰਲੋ’ ਤੋਂ ਪਹਿਲਾਂ ਤੇ ਬਾਅਦ ਦੀਆਂ ਸੈਟੇਲਾਈਟ ਤਸਵੀਰਾਂ


ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਹੜਤਾਲ ਦੀ ਖ਼ਬਰ ਵਾਦੀ ਦੇ ਹੋਰ ਜ਼ਿਲਿਆਂ ਦੇ ਹੈੱਡਕੁਆਰਟਰਾਂ ਤੋਂ ਮਿਲ ਰਹੀਆਂ ਹਨ। ਕਿਸੇ ਅਣਹੋਨੀ ਤੋਂ ਬਚਾਉਣ ਲਈ ਸ਼ਹਿਰ ਅਤੇ ਵਾਦੀ ਦੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਵਾਧੂ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ.ਕੇ.ਐੱਲ.ਐੱਫ.) ਨੇ ਪਿਛਲੇ ਹਫਤੇ ਅਫਜ਼ਲ ਗੁਰੂ ਅਤੇ ਉਸ ਦੇ ਸੰਸਥਾਪਕ ਮਕਬੂਲ ਬਟ ਨੂੰ ਫਾਂਸੀ ਦੇਣ ਦੀ ਬਰਸੀ 'ਤੇ 9 ਫਰਵਰੀ ਅਤੇ 11 ਫਰਵਰੀ ਨੂੰ ਵਾਦੀ ਵਿਚ ਆਮ ਹੜਤਾਲ ਦਾ ਐਲਾਨ ਕੀਤਾ ਸੀ।

ਇਹ ਖ਼ਬਰ ਪੜ੍ਹੋ- ਖੇਤੀਬਾੜੀ ਕਾਨੂੰਨ ਅਡਾਨੀ ਜਿਹੇ ਕਾਰੋਬਾਰੀਆਂ ਦੀ ਮਦਦ ਕਰਨ ਲਈ ਬਣਾਏ - ਮਮਤਾ


ਦੱਸ ਦਈਏ ਕਿ ਮਕਬੂਲ ਬਟ ਨੂੰ 11 ਫਰਵਰੀ 1984 ਨੂੰ ਤਿਹਾੜ ਜੇਲ ਵਿਚ ਫਾਂਸੀ ਦਿੱਤੀ ਗਈ ਸੀ। ਸ਼੍ਰੀਨਗਰ ਦੇ ਕਈ ਇਲਾਕਿਆਂ ਵਿਚ ਕੁਝ ਪੋਸਟਰ ਲਗਾਏ ਗਏ ਹਨ, ਜਿਨ੍ਹਾਂ ਵਿਚ ਮੰਗਲਵਾਰ ਅਤੇ ਵੀਰਵਾਰ ਨੂੰ ਹੜਤਾਲ ਦਾ ਸੱਦਾ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਹੁਰੀਅਤ ਕਾਨਫਰੰਸ ਨੇ ਲਾਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਰ ਕਿਸ ਨੇ ਲਾਇਆ ਹੈ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh