ਕਸ਼ਮੀਰ : ਅੱਜ ਮਨਾਇਆ ਜਾ ਰਿਹੈ ‘ਕਾਲਾ ਦਿਵਸ’, 73 ਸਾਲ ਪਹਿਲਾਂ ਪਾਕਿ ਨੇ ਘਾਟੀ ’ਤੇ ਬੋਲ੍ਹਿਆ ਸੀ ਧਾਵਾ

10/22/2020 3:05:30 PM

ਜੰਮੂ-ਕਸ਼ਮੀਰ (ਬਿਊਰੋ) - ਜੰਮੂ-ਕਸ਼ਮੀਰ ਵਿਚ ਪਹਿਲੀ ਵਾਰ "22 ਅਕਤੂਬਰ 1947 ਦੀ ਯਾਦ" ਦੇ ਵਿਰੋਧ ਵਿਚ ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਦਿਨ ਪਾਕਿਸਤਾਨ ਸਮਰਥਿਤ ਕਬਾਇਲੀਆਂ ਨੇ ਕਸ਼ਮੀਰ ਉੱਤੇ ਹਮਲਾ ਕੀਤਾ ਸੀ। ਹਮਲੇ ’ਚ ਨਾਕਾਮ ਕਰਨ ਲਈ ਭਾਰਤੀ ਫੌਜਾਂ ਨੂੰ ਹਵਾਈ ਜਹਾਜ਼ ਦੇ ਰਾਹੀਂ ਘਾਟੀ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਇੱਕ ਯੁੱਧ ਸ਼ੁਰੂ ਹੋਇਆ ਸੀ। ਪਾਕਿਸਤਾਨ ਦੀ ਇਸ ਕਾਰਵਾਈ ਦੇ ਖਿਲਾਫ ਪਹਿਲੀ ਵਾਰ ਦੋ ਦਿਨਾਂ ਕੌਮੀ ਸੈਮੀਨਾਰ ਆਯੋਜਿਤ ਕੀਤਾ ਗਿਆ ਹੈ। ਦੱਸ ਦੇਈਏ ਕਿ ਕਾਲਾ ਦਿਵਸ 22 ਅਕਤੂਬਰ ਨੂੰ ਹੀ ਮਨਾਇਆ ਜਾ ਰਿਹਾ ਹੈ, 27 ਅਕਤੂਬਰ ਨੂੰ ਨਹੀਂ। 

ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜਨਾਨੀਆਂ ਤੇ ਬੱਚਿਆਂ ’ਤੇ ਹੋਇਆ ਅੱਤਿਆਚਾਰ
22 ਅਕਤੂਬਰ, 1947 ਨੂੰ ਪਾਕਿਸਤਾਨ ਨੇ ਕਸ਼ਮੀਰ ਉੱਤੇ ਹਮਲਾ ਕੀਤਾ ਸੀ, ਜਿਸ ਦੌਰਾਨ ਇੱਥੇ ਵੱਜੀ ਮਾਤਰਾ ’ਚ ਲੁੱਟ ਅਤੇ ਭੰਨਤੋੜ ਕੀਤੀ ਗਈ ਸੀ। ਹਜ਼ਾਰਾਂ ਦੀ ਗਿਣਤੀ ’ਚ ਮਰਦਾਂ, ਜਨਾਨੀਆਂ ਅਤੇ ਬੱਚਿਆਂ ਨੂੰ ਬੇਰਹਿਮੀ ਨਾਲ ਦਿੱਤਾ ਗਿਆ ਸੀ। 26 ਅਕਤੂਬਰ 1947 ਨੂੰ ਤਤਕਾਲੀ ਡੋਗਰਾ ਸ਼ਾਸਕ ਮਹਾਰਾਜਾ ਹਰੀ ਸਿੰਘ ਨੇ ਭਾਰਤ ਦੇ ਅਭੇਦ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ, ਜਿਸ ਤੋਂ ਬਾਅਦ ਭਾਰਤੀ ਫੌਜਾਂ ਨੂੰ ਅਤੇ ਕਬਾਇਲੀ ਹਮਲਾਵਰਾਂ ਨੂੰ ਪਿੱਛੇ ਧੱਕਣ ਲਈ ਸ੍ਰੀਨਗਰ ਪਹੁੰਚਾਇਆ ਗਿਆ ਸੀ।

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਤਣਾਅ ‘ਚ ਆਉਂਦਾ ਹੈ ਬਹੁਤ ਜ਼ਿਆਦਾ ‘ਗੁੱਸਾ’, ਇਨ੍ਹਾਂ ਤਰੀਕਿਆਂ ਨਾਲ ਕਰੋ ਕਾਬੂ

ਇਤਿਹਾਸਕ ਪ੍ਰੋਗਰਾਮ ’ਚ ਸ਼ਾਮਲ ਹੋਣਗੇ ਕਈ ਪਤਵੰਤੇ 
ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ, ਇਸ ਤਰ੍ਹਾਂ ਦੀ ਪਹਿਲ ਕਦਮੀ ਦਾ ਉਦੇਸ਼ ਇਤਿਹਾਸ ਦੇ ਇਸ ਪੜਾਅ ਬਾਰੇ ਲੋਕਾਂ ਵਿੱਚ ਜਾਗਰੂਕਤਾ ਲਿਆਉਣਾ ਹੈ। ਪਿਛਲੇ 73 ਸਾਲਾਂ ਵਿਚ ਪਹਿਲੀ ਵਾਰ 1947 ਵਿਚ ਪਾਕਿਸਤਾਨੀ ਕਸ਼ਮੀਰੀਆਂ ਨਾਲ ਕੀਤੀ ਗਈ ਬਰਬਰਤਾ ਦੀ ਕਹਾਣੀ ਪੂਰੀ ਦੁਨੀਆ ਸੁਣੇਗੀ। ਕੇਂਦਰੀ ਸਭਿਆਚਾਰ ਮੰਤਰੀ ਪ੍ਰਹਿਲਾਦ ਸਿੰਘ ਪਟੇਲ, ਉਪ ਰਾਜਪਾਲ ਮਨੋਜ ਸਿਨਹਾ, ਸਿੱਖਿਆ ਸ਼ਾਸਤਰੀ, ਸੈਨਾ ਅਤੇ ਹਵਾਈ ਸੈਨਾ ਦੇ ਸਾਬਕਾ ਅਧਿਕਾਰੀ ਅਤੇ ਰੱਖਿਆ ਮਾਹਰ ਸਣੇ ਕਈ ਸ਼ਖਸੀਅਤਾਂ ਅੱਜ ਇਸ ਇਤਿਹਾਸਕ ਘਟਨਾ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ।

ਪੜ੍ਹੋ ਇਹ ਵੀ ਖਬਰ - ਅਹਿਮ ਖ਼ਬਰ : ਹੁਣ ਵਿਦੇਸ਼ ‘ਚ ਫੀਸ ਭਰਨ ਵਾਲੇ ਵਿਦਿਆਰਥੀਆਂ ਨੂੰ ਦੇਣਾ ਪਵੇਗਾ 5 ਫੀਸਦੀ ਟੈਕਸ

ਆਪਣਾ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਮਿਲੇਗੀ ਸ਼ੱਚੀ ਸ਼ਰਧਾਂਜਲੀ
ਅਧਿਕਾਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਇਹ ਯਾਦ ਰੱਖਣ ਵਿਚ ਸਾਡੀ ਸਹਾਇਤਾ ਕਰੇਗਾ ਕਿ ਕਿਸ ਤਰ੍ਹਾਂ ਦੇਸ਼ ਨੇ ਆਜ਼ਾਦੀ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ ਪਹਿਲੀ ਲੜਾਈ ਲੜੀ ਸੀ। ਉਨ੍ਹਾਂ ਨੇ ਕਿਹਾ ਕਿ ਅੱਤਿਆਚਾਰਾਂ ਅਤੇ ਹਮਲਾਵਰਾਂ ਦੀ ਹਿੰਸਾ ਨੂੰ ਯਾਦ ਕਰਨਾ ਅਤੇ ਇਸ ਚੁਣੌਤੀ ’ਤੇ ਕਾਬੂ ਪਾਉਣ ਲਈ ਦਿਖਾਈ ਗਈ ਬਹਾਦਰੀ ਨੂੰ ਯਾਦ ਕਰਨਾ ਉਨ੍ਹਾਂ ਨੂੰ ਸ਼ਰਧਾਂਜਲੀ ਹੋਵੇਗੀ, ਜਿਨ੍ਹਾਂ ਨੇ ਆਜ਼ਾਦ ਭਾਰਤ ਦੀ ਪਹਿਲੀ ਲੜਾਈ ਵਿਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।

ਪੜ੍ਹੋ ਇਹ ਵੀ ਖਬਰ - ਪਰਾਲੀ ਨਾਲ ਅੱਜ ਰੌਸ਼ਨ ਹੋ ਸਕਦਾ ਸੀ ‘ਪੰਜਾਬ’ ਪਰ ਸਰਕਾਰ ਨੇ ਤੋੜਿਆ ਸੁਪਨਾ

rajwinder kaur

This news is Content Editor rajwinder kaur