ਕਸ਼ਮੀਰ: ਫ਼ੌਜ ਦੇ ਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

10/06/2020 12:55:13 PM

ਸ਼੍ਰੀਨਗਰ— ਮੱਧ ਕਸ਼ਮੀਰ ਦੇ ਗੰਦੇਰਬਲ ਵਿਚ ਮੰਗਲਵਾਰ ਯਾਨੀ ਕਿ ਅੱਜ ਫ਼ੌਜ ਦੇ ਇਕ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕਾਂਗਨ ਦੇ ਨੇੜੇ ਚਾਤੇਰਗੁਲ ਕੈਂਪ ਵਿਚ ਸਵੇਰੇ ਗੋਲੀ ਚੱਲਣ ਦੀ ਆਵਾਜ਼ ਨਾਲ ਸਨਸਨੀ ਫੈਲ ਗਈ। ਆਲੇ-ਦੁਆਲੇ ਮੌਜੂਦ ਫ਼ੌਜੀ ਜਵਾਨ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਕੈਂਪ 'ਚ ਪਹੁੰਚੇ ਤਾਂ ਸਾਥੀ ਜਵਾਨ ਨੂੰ ਖੂਨ ਨਾਲ ਲਹੂ-ਲੁਹਾਨ ਦੇਖਿਆ। ਜਵਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਮ੍ਰਿਤਕ ਜਵਾਨ ਦੀ ਪਹਿਚਾਣ ਹਰਿਆਣਾ ਵਾਸੀ ਜਗਮੀਤ ਸਿੰਘ ਦੇ ਰੂਪ ਵਿਚ ਹੋਈ ਹੈ। ਅਧਿਕਾਰੀਆਂ ਮੁਤਾਬਕ ਅਜੇ ਤੱਕ ਇਹ ਪਤਾ ਨਹੀਂ ਨਹੀਂ ਲੱਗ ਸਕਿਆ ਕਿ ਜਵਾਨ ਨੇ ਅਜਿਹਾ ਖ਼ੌਫਨਾਕ ਕਦਮ ਕਿਉਂ ਚੁੱਕਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜ਼ਰੂਰੀ ਕਾਰਵਾਈ ਕਰ ਰਹੀ ਹੈ।

Tanu

This news is Content Editor Tanu