ਕਰਵਾਚੌਥ ਤੋਂ ਪਹਿਲੇ ਹੀ ਉਜੜ ਗਿਆ ਸੁਹਾਗ, ਸਰਕਾਰੀ ਕਰਮਚਾਰੀ ਦਾ ਚਾਕੂ ਮਾਰ ਕੇ ਕੀਤਾ ਕਤਲ

10/06/2017 5:22:40 PM

ਅੰਬਾਲਾ— ਕਰਵਾਚੌਥ ਤੋਂ ਤਿੰਨ ਦਿਨ ਪਹਿਲੇ ਹੀ ਸੁਹਾਗ ਉਜੜ ਗਿਆ। ਘਟਨਾ ਹਰਿਆਣਾ ਦੇ ਅੰਬਾਲਾ ਦੀ ਹੈ। ਗਰਨਾਲਾ ਪਿੰਡ 'ਚ ਕਰਵਾਚੌਥ ਤੋਂ ਤਿੰਨ ਦਿਨ ਪਹਿਲੇ ਪਰਿਵਾਰ ਦੇ ਇਕਲੌਤੇ ਬੇਟੇ ਸਵਰਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਦੋਸ਼ੀ ਫਰਾਰ ਹੋ ਗਏ। ਖੂਨ ਨਾਲ ਲਥਪਥ ਸਵਰਨ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਨੇ ਦਮ ਤੌੜ ਦਿੱਤਾ। ਕਤਲ ਦਾ ਕਾਰਨ ਮਾਮੂਲੀ ਝਗੜਾ ਦੱਸਿਆ ਜਾ ਰਿਹਾ ਹੈ। 

PunjabKesari
ਐਸ.ਪੀ ਅਭਿਸ਼ੇਕ ਜੋਰਵਾਲ ਨੇ ਦੱਸਿਆ ਕਿ ਬੁੱਧਵਾਰ ਰਾਤੀ ਵਿਅਕਤੀਆਂ ਨਾਲ ਮਾਮੂਲੀ ਝਗੜਾ ਹੋ ਗਿਆ ਸੀ। ਵੀਰਵਾਰ ਨੂੰ ਚਾਕੂ ਨਾਲ ਵੱਢ ਕੇ ਸਵਰਨ ਸਿੰਘ ਦਾ ਕਤਲ ਕਰ ਦਿੱਤਾ ਗਿਆ। ਹੁਣ ਇਕ ਵਿਅਕਤੀ ਨੂੰ ਸੀ.ਆਈ.ਏ ਨੇ ਹਿਰਾਸਤ 'ਚ ਲਿਆ ਹੈ। ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਕਈ ਟੀਮ ਛਾਪੇਮਾਰੀ ਕਰ ਰਹੀ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਪੁਲਸ ਨੇ ਦਲਬੀਰ ਸਿੰਘ ਬਬਲੂ ਦੀ ਸ਼ਿਕਾਇਤ 'ਤੇ ਪ੍ਰਦੀਪ ਖਤੌਲੀ, ਰਵੀ ਗਰਨਾਲਾ, ਬਲਵੀਰ ਗਰਨਾਲਾ ਅਤੇ ਜੁਗਨੂ ਅਤੇ ਜੋਨੀ ਅਤੇ ਹੋਰ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। 

PunjabKesari
ਮ੍ਰਿਤਕ ਦੇ ਦੋਸਤ ਦਲਬੀਰ ਸਿੰਘ ਬਬਲੂ ਨੇ ਦੱਸਿਆ ਕਿ ਬੁੱਧਵਾਰ ਰਾਤੀ ਪਿੰਡ ਦੇ ਬੱਸ ਸਟੈਂਡ 'ਤੇ ਸਵਰਨ ਸਿੰਘ ਕੁਝ ਵਿਅਕਤੀਆਂ ਨਾਲ ਝਗੜਾ ਕਰ ਰਿਹਾ ਸੀ। ਉਸ ਸਮੇਂ ਮਾਮਲਾ ਸ਼ਾਂਤ ਹੋ ਗਿਆ। ਵੀਰਵਾਰ ਦੁਪਹਿਰ ਸਵਰਨ ਸਿੰਘ ਅਤੇ ਉਹ ਖੇਤਾਂ ਵੱਲ ਗਏ। ਉਥੇ ਪੁੱਜਦੇ ਹੀ ਵਿਅਕਤੀਆਂ ਨੇ ਸਵਰਨ ਸਿੰਘ ਨੂੰ ਘੇਰ ਲਿਆ ਅਤੇ ਉਸ ਵਿਚਕਾਰ ਚਾਕੂਆਂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਡੰਡਿਆਂ ਨਾਲ ਕੁੱਟਿਆ। ਉਸ ਨੇ ਦੋਸਤ ਜਸਵਿੰਦਰ ਨੂੰ ਫੋਨ ਕੀਤਾ। ਫਿਰ ਜਸਵਿੰਦਰ ਅਤੇ ਮੈਂ ਸਵਰਨ ਸਿੰਘ ਨੂੰ ਹਸਪਤਾਲ ਲੈ ਗਏ ਪਰ ਉਸ ਨੂੰ ਬਚਾ ਨਾ ਸਕੇ। 

PunjabKesari
ਮ੍ਰਿਤਕ ਦੇ ਫੁੱਫੜ ਚਰਨਜੀਤ ਸਿੰਘ, ਭੂਆ ਨਰਿੰਦਰ ਕੌਰ, ਪਤਨੀ ਸਿਮਰਨਜੀਤ ਕੌਰ ਅਤੇ ਪੰਜ ਸਾਲ ਦੇ ਬੇਟੇ ਤਰਨਜੋਤ ਹਸਪਤਾਲ ਪੁੱਜੇ। ਹਸਪਤਾਲ 'ਚ ਸਵਰਨ ਸਿੰਘ ਦੀ ਹਾਲਤ ਦੇਖਦੇ ਹੀ ਸਿਮਰਨਜੀਤ ਕੌਰ ਆਪਣੀ ਭੂਆ ਦੇ ਗਲੇ ਲੱਗ ਕੇ ਰੌਣ ਲੱਗ ਪਈ। ਉਹ ਵਾਰ-ਵਾਰ ਆਪਣੀ ਪਤੀ 'ਚ ਸਾਹ ਦੇਖਣ ਲਈ ਪਰਿਵਾਰਕ ਮੈਬਰਾਂ ਨੂੰ ਕਹਿੰਦੀ ਰਹੀ। ਬੇਟਾ ਤਰਨਜੋਤ ਵੀ ਆਪਣੇ ਪਾਪਾ ਦੇ ਠੀਕ ਹੋਣ ਦੇ ਬਾਰੇ 'ਚ ਪੁੱਛਦਾ ਰਿਹਾ। ਸਵਰਨ ਸਿੰਘ ਚੰਡੀਗੜ੍ਹ 'ਚ ਮਾਰਕਿਟ ਕਮੇਟੀ ਆਫਿਸ 'ਚ ਡਰਾਈਵਰ ਅਹੁੱਦੇ 'ਤੇ ਵਰਕਰ ਸੀ। ਉਸ ਦੀ ਬਜ਼ੁਰਗ ਮਾਂ ਬੀਮਾਰ ਰਹਿੰਦੀ ਹੈ।


Related News