ਹਰਿਆਣਾ ਰਾਜ ਸਭਾ ਚੋਣਾਂ: ਰੀਕਾਊਂਟਿੰਗ 'ਚ ਕਾਰਤੀਕੇਯ ਸ਼ਰਮਾ ਤੇ BJP ਦੇ ਕ੍ਰਿਸ਼ਨ ਪੰਵਾਰ ਜਿੱਤੇ

06/11/2022 2:57:56 AM

ਚੰਡੀਗੜ੍ਹ/ਹਰਿਆਣਾ : ਹਰਿਆਣਾ ਤੋਂ ਰਾਜ ਸਭਾ ਦੀਆਂ 2 ਸੀਟਾਂ ਲਈ ਵੋਟਿੰਗ ਮੁਕੰਮਲ ਹੋਣ ਤੋਂ ਬਾਅਦ ਰਾਤ 12 ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਸਬੰਧੀ ਪੇਚ ਨਿਕਲਿਆ। ਕੇਂਦਰੀ ਚੋਣ ਕਮਿਸ਼ਨ ਨੇ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ, ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰ ਅਜੈ ਮਾਕਨ ਦੀਆਂ ਦਲੀਲਾਂ ਸੁਣਨ ਤੇ ਵੀਡੀਓ ਰਿਕਾਰਡਿੰਗ ਦੇਖਣ ਤੋਂ ਬਾਅਦ ਕਿਰਨ ਚੌਧਰੀ ਅਤੇ ਬੀ.ਬੀ. ਬੱਤਰਾ ਦੀਆਂ ਵੋਟਾਂ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ। ਚੋਣ ਕਮਿਸ਼ਨ ਨੇ ਆਰ.ਓ. ਆਰ.ਕੇ. ਨੰਦਲ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਕਰਨ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ : ਰਾਜ ਸਭਾ ਚੋਣਾਂ: ਹਰਿਆਣਾ 'ਚ ਭਾਜਪਾ ਦੇ ਕ੍ਰਿਸ਼ਨ ਲਾਲ ਪੰਵਾਰ ਤੇ ਕਾਂਗਰਸ ਦੇ ਅਜੈ ਮਾਕਨ ਜਿੱਤੇ

ਇਸ ਤੋਂ ਬਾਅਦ ਦੁਪਹਿਰ 12.35 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਦੁਪਹਿਰ 1:45 ਵਜੇ ਨਤੀਜਾ ਐਲਾਨਿਆ ਗਿਆ। ਕਾਂਗਰਸ ਉਮੀਦਵਾਰ ਅਜੈ ਮਾਕਨ ਨੇ ਕਾਰਤੀਕੇਯ ਸ਼ਰਮਾ ਨੂੰ ਹਰਾਇਆ। ਅਜੇ ਮਾਕਨ ਨੂੰ 30 ਵੋਟਾਂ ਮਿਲੀਆਂ, ਜਦਕਿ ਕਾਰਤੀਕੇਯ ਸ਼ਰਮਾ ਨੂੰ 28 ਵੋਟਾਂ ਮਿਲੀਆਂ। ਵੋਟਾਂ ਦੀ ਮੁੜ ਗਿਣਤੀ ਵਿੱਚ ਕਾਂਗਰਸ ਦੀ ਇਕ ਵੋਟ ਰੱਦ ਹੋ ਗਈ, ਜਦਕਿ ਭਾਜਪਾ ਦੇ ਕ੍ਰਿਸ਼ਨ ਪੰਵਾਰ ਨੂੰ 31 ਵੋਟਾਂ ਮਿਲੀਆਂ ਪਰ ਉਨ੍ਹਾਂ ਦੀ ਜਿੱਤ ਤੈਅ ਹੋ ਚੁੱਕੀ ਸੀ। ਅਜਿਹੇ 'ਚ ਇਕ ਰਾਜ ਸਭਾ ਸੀਟ ਕਾਂਗਰਸ ਅਤੇ ਇਕ ਭਾਜਪਾ ਦੇ ਖਾਤੇ 'ਚ ਆਈ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ 'ਚ 6 ਸ਼ੂਟਰਾਂ ਦੀ ਹੋਈ ਪਛਾਣ, ਉਥੇ ਹੀ CM ਮਾਨ ਦਾ ਪੰਜਾਬੀਆਂ ਨੂੰ ਤੋਹਫਾ, ਪੜ੍ਹੋ TOP 10

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Mukesh

This news is Content Editor Mukesh