ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਨੂੰ ਭਾਰਤ ’ਚ ਹੀ ਹੋਣਾ ਚਾਹੀਦਾ ਸੀ : ਹਰਦੀਪ ਸਿੰਘ ਪੁਰੀ

10/01/2019 1:31:08 AM

ਨਵੀਂ ਦਿੱਲੀ – ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੇ ਗੁਰਦੁਆਰਿਆਂ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਨੂੰ ਭਾਰਤ ਵੰਡ ਦੇ ਸਮੇਂ ਭਾਰਤ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ।

ਪੁਰੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ 1947 ਵਿਚ ਜਦੋਂ ਸੀਮਾ ਰੇਖਾ ਤੈਅ ਹੋਈ ਸੀ ਤਾਂ ਉਸ ਸਮੇਂ ਜੋ ਵੀ ਇਸ ਪ੍ਰਕਿਰਿਆ ਵਿਚ ਸ਼ਾਮਲ ਸਨ, ਉਨ੍ਹਾਂ ਨੂੰ ਆਪਣੇ ਦਿਮਾਗ ਦੀ ਵਰਤੋਂ ਕਰਦੇ ਹੋਏ ਇਹ ਯਕੀਨੀ ਕਰਨਾ ਚਾਹੀਦਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਗੁਰਦੁਆਰੇ ਭਾਰਤ ਵਿਚ ਹੀ ਰਹਿਣ। ਕੇਂਦਰੀ ਮੰਤਰੀ ਦਾ ਇਹ ਬਿਆਨ ਠੀਕ ਉਸ ਦਿਨ ਆਇਆ ਹੈ, ਜਦੋਂ ਪਾਕਿਸਤਾਨ ਨੇ ਕਿਹਾ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਰਤਾਰਪੁਰ ਗਲਿਆਰੇ ਦੇ ਉਦਘਾਟਨ ਲਈ ਸੱਦਾ ਦੇਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ’ਤੇ ਇਕ ਕਿਤਾਬ ਦੀ ਰਿਲੀਜ਼ ਦੇ ਦੌਰਾਨ ਪੁਰੀ ਨੇ ਕਿਹਾ ਕਿ ਉਹ ਬਿਆਨ ਕੁਝ ਹਾਸਲ ਕਰਨ ਲਈ ਨਹੀਂ ਦੇ ਰਹੇ ਹਨ, ਸਗੋਂ ਦੁੱਖ ਨਾਲ ਦੇ ਰਹੇ ਹਨ।


Inder Prajapati

Content Editor

Related News