ਜਾਣੋ ਪਾਕਿ ਸਰਕਾਰ ਦੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੇ ਫੈਸਲੇ 'ਤੇ ਭਾਰਤ ਸਰਕਾਰ ਨੇ ਕਿਉਂ ਜਤਾਇਆ ਇਤਰਾਜ਼

06/28/2020 11:56:41 AM

ਨਵੀਂ ਦਿੱਲੀ : ਪਾਕਿਸਤਾਨ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘੇ ਨੂੰ ਕਰੀਬ 3 ਮਹੀਨੇ ਬਾਅਦ 29 ਜੂਨ ਯਾਨੀ ਕੱਲ ਤੋਂ ਖੋਲ੍ਹਣਾ ਚਾਹੁੰਦਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਨੀਵਾਰ ਨੂੰ ਟਵੀਟ ਕਰ ਕਿਹਾ ਕਿ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਦਿਨ ਲਾਂਘਾ ਖੁੱਲ੍ਹ ਜਾਵੇ।

ਉਥੇ ਹੀ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਕਰਤਾਰਪੁਰ ਲਾਂਘੇ ਨੂੰ ਮੌਜੂਦਾ ਹਾਲਾਤ ਵਿਚ ਫਿਰ ਤੋਂ ਖੋਲ੍ਹਣ ਦੇ ਪ੍ਰਸਤਾਵ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸਮਝੌਤੇ ਮੁਤਾਬਕ ਦੋਵਾਂ ਸਰਕਾਰ ਨੂੰ ਦੁਬਾਰਾ ਲਾਂਘਾ ਖੋਲ੍ਹਣ ਲਈ ਇਕ-ਦੂਜੇ ਨੂੰ 1 ਹਫ਼ਤੇ ਦਾ ਸਮਾਂ ਦੇਣਾ ਜ਼ਰੂਰੀ ਹੈ ਪਰ ਪਾਕਿਸਤਾਨ ਸਿਰਫ 2 ਦਿਨਾਂ ਅੰਦਰ ਲਾਂਘੇ ਨੂੰ ਫਿਰ ਤੋਂ ਗੱਲ ਦੀ ਗੱਲ ਕਰ ਰਿਹਾ ਹੈ।  ਨਵੀਂ ਦਿੱਲੀ 'ਚ ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਸਰਕਾਰ ਪਾਕਿਸਤਾਨ 29 ਜੂਨ ਨੂੰ ਲਾਂਘਾ ਦੁਬਾਰਾ ਖੋਲ੍ਹਣ ਦਾ ਪ੍ਰਸਤਾਵ ਦੇ ਕੇ ਸਦਭਾਵਨਾ ਦੇ ਨਾਂ 'ਤੇ ਭੁਲੇਖਾ ਪਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਮਾਮਲੇ ਵਿਚ ਸਿਹਤ ਅਧਿਕਾਰੀਆਂ ਅਤੇ ਹੋਰ ਸਬੰਧ ਪੱਖਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਫੈਸਲਾ ਲਏਗਾ।

ਭਾਰਤ ਨੇ ਕੋਰੋਨਾ ਵਾਇਰਸ ਗਲੋਬਲ ਮਹਾਕਾਰੀ ਦੇ ਮੱਦੇਨਜ਼ਰ 16 ਮਾਰਚ ਨੂੰ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਲਈ ਤੀਰਥਯਾਤਰਾ ਅਤੇ ਰਜਿਸਟਰੇਸ਼ਨ ਅਸਥਾਈ ਰੂਪ ਨਾਲ ਮੁਲਤਵੀ ਕਰ ਦਿੱਤੀ ਸੀ। ਸੂਤਰਾਂ ਨੇ ਇਸ ਗੱਲ 'ਤੇ ਵੀ ਹੈਰਾਨੀ ਜਤਾਈ ਕਿ ਪਾਕਿਸਤਾਨ ਨੇ 2 ਦਿਨ ਦੀ ਇੰਨੀ ਛੋਟੀ ਮਿਆਦ ਵਿਚ ਕਰਤਾਰਪੁਰ ਲਾਂਘੇ ਨੂੰ ਦੁਬਾਰਾ ਖੋਲ੍ਹਣ ਦਾ ਪ੍ਰਸਤਾਵ ਕਿਉਂ ਦਿੱਤਾ, ਜਦੋਂਕਿ ਲਾਂਘੇ 'ਤੇ ਇਕ ਦੋ-ਪੱਖੀ ਸਮਝੌਤੇ ਵਿਚ ਦੋਵਾਂ ਪੱਖਾਂ ਵੱਲੋਂ ਯਾਤਰਾ ਦੀ ਤਰੀਕ ਤੋਂ ਘੱਟ ਤੋਂ ਘੱਟ 7 ਦਿਨ ਪਹਿਲਾਂ ਸੂਚਨਾ ਸਾਂਝੀ ਕਰਨ ਦਾ ਪ੍ਰਬੰਧ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ, 'ਸੰਸਾਰ ਭਰ ਵਿਚ ਧਾਰਮਿਕ ਸਥਾਨ ਹੋਲੀ-ਹੋਲੀ ਫਿਰ ਤੋਂ ਖੋਲ੍ਹੇ ਜਾ ਰਹੇ ਹਨ, ਅਜਿਹੇ ਵਿਚ ਪਾਕਿਸਤਾਨ ਨੇ ਵੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਦੁਬਾਰਾ ਖੋਲ੍ਹਣ ਦੇ ਜ਼ਰੂਰੀ ਪ੍ਰਬੰਧ ਕੀਤੇ ਹਨ।' ਉਸ ਨੇ ਦੱਸਿਆ ਕਿ ਪਾਕਿਸਤਾਨ ਨੇ ਲਾਂਘਾ ਦੁਬਾਰਾ ਖੋਲ੍ਹਣ ਦੇ ਮੱਦੇਨਜ਼ਰ ਸਿਹਤ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਯਕੀਨੀ ਕਰਨ ਲਈ ਜ਼ਰੂਰੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਤਿਆਰ ਕਰਨ ਦੀ ਖਾਤਰ ਭਾਰਤ ਨੂੰ ਸੱਦਿਆ ਹੈ।

ਦੋਵਾਂ ਦੇਸ਼ਾਂ ਨੇ ਨਵੰਬਰ ਵਿਚ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲਾ ਲਾਂਘਾ ਸ਼ਰਧਾਲੂਆਂ ਲਈ ਖੋਲ੍ਹਿਆ ਸੀ। ਕਰਤਾਰਪੁਰ ਸਾਹਿਬ ਗੁਰਦੁਆਰਾ ਰਾਵੀ ਨਦੀ ਦੇ ਕੋਲ ਪਾਕਿਸਤਾਨ ਦੇ ਨਾਰੋਵਾਲ ਜ਼ਿਲੇ ਵਿਚ ਸਥਿਤ ਹੈ ਅਤੇ ਡੇਰਾ ਬਾਬਾ ਨਾਨਕ ਗੁਰਦੁਆਰੇ ਤੋਂ ਕਰੀਬ 4 ਕਿਲੋਮੀਟਰ ਦੂਰ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਬਿਤਾਏ ਸਨ। ਐਫ.ਓ. ਨੇ ਕਿਹਾ ਕਿ ਕਰਤਾਰਪੁਰ ਲਾਂਘਾ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਦਾ ਅਸਲ ਪ੍ਰਤੀਕ ਹੈ ਅਤੇ ਪਾਕਿਸਤਾਨ ਦੀ ਇਸ ਇਤਿਹਸਕ ਪਹਿਲ ਦੀ ਭਾਰਤ ਸਮੇਤ ਵਿਸ਼ਵਭਰ ਦੇ ਸਿੱਖ ਭਾਈਚਾਰੇ ਨੇ ਪ੍ਰਸ਼ੰਸਾ ਕੀਤੀ ਹੈ।


cherry

Content Editor

Related News