ਕਰਨਾਟਕ: ਅੰਤਿਮ ਸੰਸਕਾਰ ਤੋਂ ਪਹਿਲਾਂ ਮੁਰਦਾ ਹੋਇਆ ''ਜਿੰਦਾ''

02/20/2017 4:09:57 PM

ਹੁਬਲੀ— ਕਰਨਾਟਕ ਦੇ ਮਨਾਗੁੰਡੀ ਪਿੰਡ ''ਚ ਕੁਝ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਪੂਰੇ ਪਿੰਡ ਦੇ ਲੋਕ ਹੈਰਾਨ ਹਨ। ਕਿਹਾ ਜਾਂਦਾ ਹੈ ਕਰੀਬ ਇਕ ਮਹੀਨਾ ਪਹਿਲਾਂ 17 ਸਾਲ ਦੇ ਕੁਮਾਰ ਮਾਰੇਵਾੜ ਨੂੰ ਇਕ ਅਵਾਰਾ ਕੁੱਤੇ ਨੇ ਕੱਟ ਲਿਆ ਸੀ, ਜਿਸ ਕਾਰਨ ਉਸ ਦੇ ਸਰੀਰ ''ਚ ਇਨਫੈਕਸ਼ਨ ਫੈਲ ਗਈ ਸੀ, ਜਿਸ ਦੇ ਬਾਅਦ ਬੀਤੇ ਹਫਤੇ ਉਸ ਨੂੰ ਤੇਜ਼ ਬੁਖਾਰ ਅਤੇ ਧਾਰਵਾੜ ਹਸਪਤਾਲ ''ਚ ਭਰਤੀ ਕਰਵਾਇਆ ਗਿਆ। ਉਸ ਦੀ ਹਾਲਤ ਵਿਗੜਦੀ ਜਾ ਰਹੀ ਸੀ, ਉਸ ਨੂੰ ਵੈਂਟੀਲੇਟਰ ''ਤੇ ਰੱਖਿਆ ਗਿਆ ਸੀ। ਡਾਕਟਰਾਂ ਨੇ ਕੁਮਾਰ ਦੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਉਸ ਦੀ ਹਾਲਤ ਨਾਜ਼ੁਕ ਹੈ ਅਤੇ ਲਾਈਫ ਸਪਾਟ ਸਿਸਟਮ ਹਟਾਏ ਜਾਣ ਦੀ ਸੂਰਤ ''ਚ ਉਸ ਦੇ ਬਚਣ ਦੀ ਉਮੀਦ ਨਹੀਂ ਹੈ।

ਡਾਕਟਰਾਂ ਨੇ ਕਿਹਾ ਕਿ ਕੁਮਾਰ ਦੇ ਪੂਰੇ ਸਰੀਰ ''ਚ ਜ਼ਹਿਰ ਫੈਲ ਚੁੱਕਾ ਹੈ ਅਤੇ ਉਸ ਦਾ ਇਲਾਜ ਜਾਰੀ ਰੱਖਣ ਦਾ ਫੈਸਲਾ ਹੁਣ ਪਰਿਵਾਰ ਨੂੰ ਕਰਨਾ ਹੋਵੇਗਾ। ਬਾਅਦ ''ਚ ਪਰਿਵਾਰ ਨੇ ਉਸ ਨੂੰ ਘਰ ਲੈ ਜਾਣ ਦਾ ਫੈਸਲਾ ਕੀਤਾ। ਘਰ ''ਚ ਜਾ ਕੇ ਕੁਮਾਰ ਦੇ ਸਰੀਰ ''ਚ ਕੋਈ ਹਰਕਤ ਨਾ ਹੁੰਦੀ ਦੇਖ ਉਸ ਨੂੰ ਮ੍ਰਿਤਕ ਸਮਝ ਲਿਆ ਗਿਆ ਅਤੇ ਉਸ ਦੇ ਅੰਤਿਮ ਸੰਸਕਾਰ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਪਰ ਸੰਸਕਾਰ ਤੋਂ ਪਹਿਲਾਂ ਕੁਮਾਰ ਉੱਠ ਖੜ੍ਹਾ ਹੋਇਆ। ਉਸ ਨੂੰ ਜਲਦੀ ਹਸਪਤਾਲ ਲਿਆਂਦਾ ਗਿਆ। ਹਸਪਤਾਲ ''ਚ ਡਾਟਕਰ ਨੇ ਦੱਸਿਆ ਕਿ ਕੁਮਾਰ ਵੈਂਟੀਲੇਟਰ ''ਤੇ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਕੁੱਤੇ ਦੇ ਕੱਟਣ ਕਾਰਨ ਹੋਣ ਵਾਲੇ ਇਨਫੈਕਸ਼ਨ ਨਾਲ ਪੀੜਤ ਹੈ।