ਬਾਗੀ ਵਿਧਾਇਕਾਂ ਨੂੰ ਵਿਧਾਨ ਸਭਾ ਦੀ ਕਾਰਵਾਈ ''ਚ ਭਾਗ ਲੈਣ ਨਾ ਰੋਕਿਆ ਜਾਵੇ: SC

07/17/2019 12:05:30 PM

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਅੱਜ ਭਾਵ ਬੁੱਧਵਾਰ ਨੂੰ ਆਦੇਸ਼ ਦਿੱਤਾ ਹੈ ਕਿ ਕਾਂਗਰਸ ਅਤੇ ਜੇ. ਡੀ. ਐੱਸ. ਦੇ 15 ਬਾਗੀ ਵਿਧਾਇਕਾਂ ਨੂੰ ਕਰਨਾਟਕ ਵਿਧਾਨ ਸਭਾ ਦੀ ਕਾਰਵਾਈ 'ਚ ਭਾਗ ਲੈਣ ਤੋਂ ਰੋਕਿਆ ਨਾ ਜਾਵੇ। ਕਰਨਾਟਕ ਵਿਧਾਨ ਸਭਾ 'ਚ 18 ਜੁਲਾਈ ਨੂੰ ਐੱਚ. ਡੀ. ਕੁਮਾਰਸਵਾਮੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਭਰੋਸੇ ਦੀ ਵੋਟ 'ਤੇ ਫੈਸਲਾ ਹੋਣਾ ਹੈ। ਚੀਫ ਜਸਟਿਸ ਰੰਜਨ ਗੰਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਹੈ ਕਿ ਕਰਨਾਟਕ ਵਿਧਾਨ ਸਭਾ ਕੇ. ਆਰ. ਰਮੇਸ਼ ਕੁਮਾਰ ਆਪਣੇ ਵੱਲੋਂ ਤੈਅ ਕੀਤੀ ਗਈ ਮਿਆਦ ਦੌਰਾਨ ਅਸੰਤੁਸ਼ਟ ਵਿਧਾਇਕਾਂ ਦੇ ਅਸਤੀਫਿਆਂ 'ਤੇ ਫੈਸਲਾ ਲੈਣ ਲਈ ਸੁਤੰਤਰ ਹੈ।

Iqbalkaur

This news is Content Editor Iqbalkaur