ਘਰ ਦੀ 6ਵੀਂ ਮੰਜ਼ਿਲ 'ਤੇ ਪਾਲ਼ੀ ਸੀ ਗਾਂ, ਪੁਲਸ ਰੈਸਕਿਊ ਕਰ ਕੇ ਲੈ ਗਈ ਥਾਣੇ

07/30/2020 1:15:57 PM

ਬੈਂਗਲੁਰੂ- ਕਰਨਾਟਕ ਦੇ ਬੈਂਗਲੁਰੂ 'ਚ ਇਕ ਬਿਲਡਿੰਗ ਦੀ 6ਵੀਂ ਮੰਜ਼ਲ ਗਾਂ ਦੇਖੀ ਗਈ। ਗਾਂ ਨੂੰ ਹੇਠਾਂ ਉਤਾਰਨ ਲਈ ਪੁਲਸ, ਪ੍ਰਸ਼ਾਸਨ ਅਤੇ ਸੰਸਥਾਵਾਂ ਨੂੰ ਬਹੁਤ ਕੋਸ਼ਿਸ਼ ਕਰਨੀ ਪਈ। ਕਾਫ਼ੀ ਕੋਸ਼ਿਸ਼ ਤੋਂ ਬਾਅਦ ਗਾਂ ਨੂੰ ਹੇਠਾਂ ਉਤਾਰਿਆ ਗਿਆ। ਗਾਂ ਨੂੰ ਹੁਣ ਪੁਲਸ ਥਾਣੇ 'ਚ ਰੱਖਿਆ ਗਿਆ ਹੈ। ਪੁਲਸ ਨੇ ਹਾਲੇ ਤੱਕ ਕਿਸੇ ਵਿਰੁੱਧ ਕੇਸ ਦਰਜ ਨਹੀਂ ਕੀਤਾ ਹੈ। ਇਹ ਗਾਂ ਖੁਦ 6ਵੀਂ ਮੰਜ਼ਲ 'ਤੇ ਨਹੀਂ ਚੜ੍ਹੀ ਸੀ ਸਗੋਂ ਮੰਜ਼ਲ 'ਤੇ ਰਹਿਣ ਵਾਲੇ ਘਰ ਦੇ ਮਾਲਕ ਨੇ ਖਰੀਦ ਕੇ ਉੱਥੇ ਰੱਖਿਆ ਸੀ। ਪਸ਼ੂ ਅਧਿਕਾਰੀ ਸੁਨੀਲ ਡੂਗਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਐੱਚ.ਬੀ.ਆਰ. ਲੇਆਊਟ ਦੇ 4 ਬਲਾਕ 'ਚ ਇਕ ਬਿਲਡਿੰਗ 'ਚ ਗਾਂ ਚੜ੍ਹ ਗਈ ਹੈ। ਉਹ ਟੀਮ ਨਾਲ ਉੱਥੇ ਪਹੁੰਚੇ ਤਾਂ ਦੇਖਿਆ ਕਿ ਗਾਂ 6ਵੀਂ ਮੰਜ਼ਲ 'ਤੇ ਬੈਠੀ ਸੀ। ਜਦੋਂ ਗਾਂ ਨੂੰ ਉਤਾਰਨ ਗਏ ਤਾਂ ਉਸ ਦੇ ਮਾਲਕ ਨੇ ਦੱਸਿਆ ਕਿ ਉਹ ਖਰੀਦ ਕੇ ਲਿਆਇਆ ਹੈ।

ਪਸ਼ੂ ਅਧਿਕਾਰੀ ਦੀ ਟੀਮ ਨਾਲ ਮਿਲ ਕੇ ਬਹੁਤ ਕੋਸ਼ਿਸ਼ ਤੋਂ ਬਾਅਦ ਗਾਂ ਨੂੰ ਹੇਠਾਂ ਉਤਾਰਿਆ। ਗਾਂ ਨੂੰ ਥਾਣੇ ਲਿਆਂਦਾ ਗਿਆ ਹੈ, ਹੁਣ ਉਸ ਨੂੰ ਇੱਥੇ ਰੱਖ ਕੇ ਉਸ ਦੀ ਸੇਵਾ ਹੋ ਰਹੀ ਹੈ। ਦੂਜੇ ਪਾਸੇ ਗਾਂ ਦੇ ਮਾਲਕ ਨੇ ਆਪਣੀ ਗਾਂ ਵਾਪਸ ਮੰਗੀ ਹੈ ਪਰ ਪਸ਼ੂ ਹਿੰਸਾ ਕਰਨ ਦੇ ਦੋਸ਼ 'ਚ ਗਾਂ ਨੂੰ ਉੱਥੋਂ ਰੈਸਕਿਊ ਕਰਵਾ ਕੇ ਥਾਣੇ 'ਚ ਹੀ ਰੱਖਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਗਾਂ ਦੇ ਮਾਲਕ ਦਾ ਕਹਿਣਾ ਸੀ ਕਿ ਸ਼ੁੱਧ ਦੁੱਧ ਲਈ ਉਹ ਗਾਂ ਖਰੀਦ ਕੇ ਲਿਆਇਆ ਹੈ। ਉਹ ਜਿਸ ਇਲਾਕੇ 'ਚ ਰਹਿੰਦੇ ਹਨ ਉੱਥੇ ਗਾਂ ਨਹੀਂ ਪਾਲ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਗਾਂ ਨੂੰ ਬਾਹਰ ਨਹੀਂ ਰੱਖਿਆ ਸੀ, ਆਪਣੇ ਘਰ ਦੀ ਛੱਤ 'ਤੇ 6ਵੀਂ ਮੰਜ਼ਲ 'ਤੇ ਰੱਖਿਆ ਸੀ। ਉਹ ਗਾਂ ਨੂੰ ਚੰਗੀ ਤਰ੍ਹਾਂ ਰੱਖ ਰਿਹਾ ਸੀ, ਉਸ ਨੇ ਗਾਂ ਨਾਲ ਕੋਈ ਹਿੰਸਾ ਨਹੀਂ ਕੀਤੀ ਹੈ।

DIsha

This news is Content Editor DIsha