ਕਰਨਾਟਕ ਦੇ ਲਿੰਗਾਇਤ ਸੰਤ ਦਾ ਦਿਹਾਂਤ, ਸਰਕਾਰੀ ਛੁੱਟੀ ਦਾ ਐਲਾਨ

01/21/2019 4:34:34 PM

ਬੈਂਗਲੁਰੂ— ਕਰਨਾਟਕ ਦੇ ਤੁਮਕੁਰੂ ਸਥਿਤ ਸਿੱਧਗੰਗਾ ਮਠ ਦੇ ਮੁਖੀ ਲਿੰਗਾਇਤ ਸੰਤ 111 ਸਾਲਾ ਸ਼ਿਵ ਕੁਮਾਰ ਸਵਾਮੀ ਜੀ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬੀਮਾਰ ਸਨ। ਇਹ ਐਲਾਨ ਮਠ ਵੱਲੋਂ ਕੀਤੀ ਗਿਆ। ਸਵਾਮੀ ਜੀ ਵੱਲੋਂ ਸਥਾਪਤ ਸਿੱਧਗੰਗਾ ਐਜ਼ੂਕੇਸ਼ਨ ਸੋਸਾਇਟੀ ਨੇ ਐਲਾਨ ਕੀਤਾ ਕਿ ਸਵਾਮੀਜੀ ਨੇ 11.44 ਵਜੇ ਆਪਣਾ ਸਰੀਰ ਤਿਆਗ ਦਿੱਤਾ। ਮਠ ਦੀ ਵੈੱਬਸਾਈਟ ਅਨੁਸਾਰ ਸਵਾਮੀਜੀ ਦਾ ਜਨਮ ਇਕ ਅਪ੍ਰੈਲ 1908 ਨੂੰ ਕਰਨਾਟਕ ਦੇ ਵੀਰਾਪੁਰ ਪਿੰਡ 'ਚ ਹੋਇਆ ਸੀ। ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਕਿਹਾ,''ਮੈਨੂੰ ਬਹੁਤ ਦੁਖੀ ਮਨ ਨਾਲ ਸੂਚਿਤ ਕਰਨਾ ਪੈ ਰਿਹਾ ਹੈ ਕਿ ਭਗਵਾਨ, ਪੂਜਨੀਯ ਸਿੱਧਗੰਗਾ ਸ਼੍ਰੀ ਦਾ ਦਿਹਾਂਤ ਹੋ ਗਿਆ ਹੈ। ਇਹ ਰਾਜ ਲਈ ਨੁਕਸਾਨ ਹੈ। ਉਨ੍ਹਾਂ ਨੇ ਸਮਾਜ ਦੇ ਪ੍ਰਤੀ ਜੋ ਯੋਗਦਾਨ ਕੀਤਾ, ਉਸ ਨਾਲ ਪੂਰੇ ਰਾਜ 'ਚ ਲੱਖਾਂ ਲੋਕਾਂ ਦਾ ਜੀਵਨ ਬਦਲ ਗਿਆ। ਉਨ੍ਹਾਂ ਨੇ ਕਈ ਲੋਕਾਂ ਦੇ ਭਵਿੱਖ ਨੂੰ ਆਕਾਰ ਦੇਣ ਦਾ ਕੰਮ ਕੀਤਾ।'' PunjabKesariਕੁਮਾਰਸਵਾਮੀ ਨੇ ਮੰਗਲਵਾਰ ਨੂੰ ਸਰਕਾਰੀ ਛੁੱਟੀ ਅਤੇ ਤਿੰਨ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ। ਪਦਮ ਭੂਸ਼ਣ ਅਤੇ ਕਰਨਾਟਕ ਰਤਨ ਪੁਰਸਕਾਰ ਨਾਲ ਸਨਮਾਨਤ ਸਵਾਮੀਜੀ ਦੀ ਸਿਹਤ ਪਿਛਲੇ 2 ਮਹੀਨਿਆਂ ਤੋਂ ਖਰਾਬ ਸੀ ਅਤੇ ਕੁਝ ਪਰੇਸ਼ਾਨੀਆਂ ਕਾਰਨ 2 ਮਹੀਨੇ ਪਹਿਲਾਂ ਚੇਨਈ ਦੇ ਇਕ ਹਸਪਤਾਲ 'ਚ ਉਨ੍ਹਾਂ ਦੀ ਸਰਜਰੀ ਕੀਤੀ ਗਈ ਸੀ। ਸਵਾਮੀ ਜੀ ਦੀ ਸਿਹਤ 'ਚ ਥੋੜ੍ਹਾ ਸੁਧਾਰ ਦਿਖਾਈ ਦਿੱਤਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਅਚਾਨਕ ਖਰਾਬ ਹੋਣ ਲੱਗੀ। ਸਵਾਮੀਜੀ ਦੀ ਸਥਿਤੀ ਨਾਜ਼ੁਕ ਹੋਣ ਬਾਰੇ ਜਾਣਕਾਰੀ ਹੋਣ 'ਤੇ ਕੁਮਾਰ ਸਵਾਮੀ, ਕਾਂਗਰਸ ਨੇਤਾ ਸਿੱਧਰਮਈਆ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਬੀ.ਐੱਸ. ਯੇਦੀਯੁਰੱਪਾ ਅਤੇ ਰਾਜ ਦੇ ਹੋਰ ਸੀਨੀਅਰ ਨੇਤਾ ਦਿਨ ਦਾ ਆਪਣਾ ਸਾਰਾ ਤੈਅ ਪ੍ਰੋਗਰਾਮ ਰੱਦ ਕਰ ਕੇ ਤੁਮਕੁਰੂ ਪੁੱਜੇ।


DIsha

Content Editor

Related News