ਜੱਜਾਂ ਨੂੰ ਧਮਕੀ ਦੇਣ ਵਾਲਾ ਇਕ ਹੋਰ ਮੁਲਜ਼ਮ ਗ੍ਰਿਫਤਾਰ

03/26/2022 12:13:19 PM

ਬੇਂਗਲੁਰੂ– ਕਰਨਾਟਕ ਦੇ ਚੀਫ ਜਸਟਿਸ ਰਿਤੁ ਰਾਜ ਅਵਸਥੀ ਸਮੇਤ ਤਿੰਨ ਜੱਜਾਂ ਨੂੰ ਸਕੂਲਾਂ ’ਚ ਹਿਜਾਬ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਹੋਰ ਮੁਲਜ਼ਮ ਨੂੰ ਤਮਿਲਨਾਡੂ ਤੋਂ ਗ੍ਰਿਫਤਾਰ ਕਰ ਲਿਆ। ਜਾਮਾਲ ਮੁਹੰਮਦ ਉਸਮਾਨੀ ਨੂੰ ਕੋਰਟ ’ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਪੁਲਸ ਹਿਰਾਸਤ ’ਚ ਭੇਜ ਦਿੱਤਾ ਗਿਆ। ਕਰਨਾਟਕ ਹਾਈ ਕੋਰਟ ਦੇ ਵਕੀਲ ਸੁਧਾ ਕਾਟਵਾ ਦੇ ਇਸ ਮਾਮਲੇ ’ਚ ਐੱਫ. ਆਈ. ਆਰ. ਦਰਜ ਕਰਾਉਣ ਦੇ ਆਧਾਰ ’ਤੇ ਇਹ ਗ੍ਰਿਫਤਾਰੀ ਹੋਈ ਹੈ। ਇਸ ਤੋਂ ਪਹਿਲਾਂ ਪੁਲਸ ਨੇ ਕੋਵਈ ਰਹਮਤੁੱਲਾ ਨੂੰ ਤਮਿਲਨਾਡੂ ਤੋਂ ਗ੍ਰਿਫਤਾਰ ਕਰ ਕੇ ਬੇਂਗਲੁਰੂ ਲੈ ਗਈ ਸੀ। ਗ੍ਰਿਫਤਾਰ ਕੀਤਾ ਗਿਆ ਵਿਅਕਤੀ ਤਮਿਲਨਾਡੂ ਤੌਹੀਦ ਜਮਾਤ (ਟੀ. ਐੱਨ. ਟੀ. ਜੇ.) ਦਾ ਮੈਂਬਰ ਹੈ।

ਹਿਜਾਬ ਨੂੰ ਲੈ ਕੇ ਕਾਲਜ ਪ੍ਰੋਫੈਸਰ ਨੇ ਦਿੱਤਾ ਅਸਤੀਫਾ
ਮਹਾਰਾਸ਼ਟਰ ’ਚ ਪਾਲਘਰ ਜ਼ਿਲੇ ਦੇ ਇਕ ਲਾਅ ਕਾਲਜ ਦੀ ਪ੍ਰੋਫੈਸਰ ਨੇ ਹਿਜਾਬ ਪਹਿਨਣ ’ਤੇ ਕਾਲਜ ਪ੍ਰਬੰਧਨ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਦਾ ਦੋਸ਼ ਲਾਉਂਦੇ ਹੋਏ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਸੰਸਥਾਨ ਦੇ ਪ੍ਰਸ਼ਾਸਨ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। ਆਪਣੇ ਅਸਤੀਫੇ ’ਚ ਵਿਰਾਰ ’ਚ ‘ਵਿਵਾ ਕਾਲਜ ਆਫ ਲਾਅ’ ਦੀ ਪ੍ਰਿੰਸੀਪਲ ਵਜੋਂ ਸੇਵਾ ਨਿਭਾਅ ਰਹੀ ਬੱਟੁਲ ਹਮੀਦ ਨੇ ਦਾਅਵਾ ਕੀਤਾ ਕਿ ਉਹ ਇਸ ਅਹੁਦੇ ਨੂੰ ਛੱਡ ਰਹੀ ਹੈ, ਕਿਉਂਕਿ ਉਹ ਅਸਹਿਜ ਅਤੇ ਘੁਟਨ ਮਹਿਸੂਸ ਕਰ ਰਹੀ ਸੀ।


Rakesh

Content Editor

Related News