ਕਰਨਾਟਕ ਨੇ ਦੁਕਾਨਾਂ, ਕਾਰੋਬਾਰਾਂ ਨੂੰ 24 ਘੰਟੇ ਖੁੱਲ੍ਹਣ ਦੀ ਪ੍ਰਵਾਨਗੀ ਦਿੱਤੀ

01/02/2021 9:54:33 PM

ਬੇਂਗਲੁਰੂ- ਕਰਨਾਟਕ ਸਰਕਾਰ ਨੇ ਸ਼ਨੀਵਾਰ ਨੂੰ ਸਾਰੀਆਂ ਦੁਕਾਨਾਂ ਅਤੇ ਹੋਰ ਕਾਰੋਬਾਰਾਂ ਨੂੰ 24 ਘੰਟੇ ਅਤੇ ਹਫ਼ਤੇ ਦੇ ਸੱਤੋ ਦਿਨ ਖੁੱਲ੍ਹੇ ਰਹਿਣ ਦੀ ਮਨਜ਼ੂਰੀ ਦੇ ਦਿੱਤੀ। ਇਜਾਜ਼ਤ ਉਨ੍ਹਾਂ ਅਦਾਰਿਆਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਵਿਚ ਦਸ ਜਾਂ ਵਧੇਰੇ ਲੋਕ ਕੰਮ ਕਰਦੇ ਹਨ।

ਸੂਬਾ ਸਰਕਾਰ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਕਿਸੇ ਵੀ ਕਰਮਚਾਰੀ ਕੋਲੋਂ ਦਿਨ ਵਿਚ 10 ਘੰਟੇ ਤੋਂ ਵੱਧ ਕੰਮ ਨਹੀਂ ਕਰਾਇਆ ਜਾ ਸਕਦਾ ਅਤੇ ਹਫ਼ਤੇ ਵਿਚ ਇਕ ਛੁੱਟੀ ਕਰਮਚਾਰੀ ਨੂੰ ਹੋਣੀ ਚਾਹੀਦੀ ਹੈ। ਇਹ ਹੁਕਮ ਅੱਜ ਤੋਂ ਤਿੰਨ ਸਾਲਾਂ ਤੱਕ ਲਾਗੂ ਰਹੇਗਾ। 

ਕਰਨਾਟਕ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਅਰਥਵਿਵਸਥਾ ਨੂੰ ਰਫ਼ਤਾਰ ਦੇਣ ਲਈ ਇਹ ਕਦਮ ਚੁੱਕਿਆ ਹੈ। ਸੂਬਾ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜੇਕਰ ਛੁੱਟੀ ਵਾਲੇ ਦਿਨ ਜਾਂ ਆਮ ਡਿਊਟੀ ਦੇ ਘੰਟਿਆਂ ਬਾਅਦ ਓਵਰਟਾਈਮ ਦਿੱਤੇ ਬਿਨਾਂ ਕੋਈ ਦੁਕਾਨਦਾਰ ਜਾਂ ਅਦਾਰਾ ਕਰਮਚਾਰੀ ਕੋਲੋਂ ਕੰਮ ਕਰਾਉਂਦਾ ਪਾਇਆ ਜਾਂਦਾ ਹੈ ਤਾਂ ਨੌਕਰੀਦਾਤਾ/ਮਾਲਕ 'ਤੇ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਤਨਖ਼ਾਹ ਭੁਗਤਾਨ ਐਕਟ ਮੁਤਾਬਕ, ਤਨਖ਼ਾਹ ਅਤੇ ਓਵਰਟਾਈਮ ਕਰਮਚਾਰੀ ਦੇ ਬੈਂਕ ਬਚਤ ਖ਼ਾਤੇ ਵਿਚ ਦੇਣੇ ਹੋਣਗੇ।

ਇਹ ਵੀ ਪੜ੍ਹੋUK ਜਾਣ ਦੇ ਇੰਤਜ਼ਾਰ 'ਚ ਬੈਠੇ ਭਾਰਤ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ

ਜੇਕਰ ਕਿਸੇ ਕਰਮਚਾਰੀ ਕੋਲੋਂ ਦਿਨ ਵਿਚ 8 ਘੰਟੇ ਤੋਂ ਜ਼ਿਆਦਾ ਲਵਾਏ ਜਾਂਦੇ ਹਨ ਤਾਂ ਉਸ ਨੂੰ ਓਵਰਟਾਈਮ ਦਿੱਤਾ ਜਾਵੇਗਾ। ਹਾਲਾਂਕਿ, ਕਿਸੇ ਵੀ ਕਰਮਚਾਰੀ ਕੋਲੋਂ ਕੋਈ ਵੀ ਕਾਰੋਬਾਰੀ ਅਦਾਰਾ 10 ਘੰਟੇ ਤੋਂ ਵੱਧ ਕੰਮ ਨਹੀਂ ਲੈ ਸਕਦਾ। ਇਸ ਤੋਂ ਇਲਾਵਾ ਮਹਿਲਾਵਾਂ ਨੂੰ ਸ਼ਾਮ 8 ਵਜੇ ਤੋਂ ਬਾਅਦ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮਹਿਲਾ ਕਰਮਚਾਰੀ ਦੀ ਲਿਖ਼ਤੀ ਸਹਿਮਤੀ ਤੋਂ ਬਿਨਾਂ ਰਾਤ ਵਿਚ ਕੰਮ ਨਹੀਂ ਲਿਆ ਜਾ ਸਕਦਾ। ਸ਼ਾਮ 8 ਵਜੇ ਤੋਂ ਸਵੇਰੇ 6 ਵਜੇ ਵਿਚਕਾਰ ਕਿਸੇ ਮਹਿਲਾ ਕਰਮਚਾਰੀ ਨੇ ਕੰਮ ਕਰਨਾ ਹੈ ਤਾਂ ਉਸ ਦੀ ਲਿਖ਼ਤੀ ਸਹਿਮਤੀ ਜ਼ਰੂਰੀ ਹੋਵੇਗੀ। ਕੰਪਨੀ ਨੂੰ ਮਹਿਲਾ ਦੀ ਸੁਰੱਖਿਆ ਦੇ ਨਾਲ ਉਸ ਦੇ ਮਾਣ-ਸਨਮਾਨ ਦਾ ਵੀ ਪੂਰਾ ਖ਼ਿਆਲ ਰੱਖਣਾ ਹੋਵੇਗਾ।

ਇਹ ਵੀ ਪੜ੍ਹੋਸਿਡਨੀ 'ਚ ਕ੍ਰਿਕਟ ਟੈਸਟ ਮੈਚ ਤੋਂ ਪਹਿਲਾਂ NSW 'ਚ ਸਖ਼ਤ ਪਾਬੰਦੀਆਂ ਲਾਗੂ


Sanjeev

Content Editor

Related News