ਫਰਜ਼ੀ ਡਿਲੀਵਰੀ ਬੁਆਏ ਬਣ ਕੇ ਵੇਚ ਰਹੇ ਸੀ ਦੋ-ਮੂੰਹਾਂ ਸੱਪ, ਪੁਲਸ ਨੇ ਕੀਤਾ ਗ੍ਰਿਫਤਾਰ

04/23/2020 3:56:27 PM

ਬੈਂਗਲੁਰੂ-ਕੋਰੋਨਾਵਾਇਰਸ ਦੇ ਕਾਰਨ ਪੂਰੇ ਦੇਸ਼ 'ਚ 3 ਮਈ ਤੱਕ ਲਾਕਡਾਊਨ ਕੀਤਾ ਗਿਆ ਹੈ। ਲਾਕਡਾਊਨ 'ਚ ਸਰਕਾਰ ਨੇ ਕੁਝ ਲੋਕਾਂ ਨੂੰ ਬਾਹਰ ਜਾਣ ਦੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ 'ਚ ਸਰਕਾਰੀ ਅਫਸਰ ਅਤੇ ਡਿਲੀਵਰੀ ਬੁਆਏ ਸ਼ਾਮਲ ਹਨ ਪਰ ਇਸ ਦਾ ਕੁਝ ਲੋਕ ਗਲਤ ਫਾਇਦਾ ਵੀ ਚੁੱਕ ਰਹੇ ਹਨ। ਅਜਿਹਾ ਹੀ ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਹੈ, ਜਿੱਥੇ ਸੈਂਟਰਲ ਕ੍ਰਾਈਮ ਬ੍ਰਾਂਚ ਨੇ 2 ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਫਰਜ਼ੀ ਡਿਲਵਰੀ ਬੁਆਏ ਬਣ ਕੇ ਸੈਂਡ ਬੋਆ ਪ੍ਰਜਾਤੀ ਦਾ ਦੋ-ਮੂੰਹਾਂ ਵਾਲਾ ਸੱਪ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ। 

ਬੈਂਗਲੁਰੂ ਦੇ ਸੰਯੁਕਤ ਪੁਲਸ ਕਮਿਸ਼ਨਰ ਸੰਦੀਪ ਪਾਟਿਲ ਨੇ ਦੱਸਿਆ ਹੈ ਕਿ ਮੁਹੰਮਦ ਰਿਜਵਾਨ ਅਤੇ ਅਜ਼ਰ ਖਾਨ ਨਾਂ ਦੇ ਨੌਜਵਾਨਾਂ ਨੇ ਡੁੰਜ਼ੋ ਕੰਪਨੀ ਦੇ ਡਿਲੀਵਰੀ ਕਰਮਚਾਰੀ ਬਣ ਕੇ ਇਸ ਸੱਪ ਨੂੰ ਖਰੀਦਿਆ ਸੀ ਅਤੇ ਇਸ ਤੋਂ ਬਾਅਦ ਵੇਚਣ ਦੀ ਕੋਸ਼ਿਸ ਕੀਤੀ। ਸੈਂਡ ਬੋਆ ਬਿਨਾ ਜ਼ਹਿਰ ਵਾਲਾ ਦੋ-ਮੂੰਹਾਂ ਸੱਪ ਹੁੰਦਾ ਹੈ। ਰਾਜਧਾਨੀ ਬੈਂਗਲੁਰੂ ਦੀ ਸੈਂਟਰਲ ਕ੍ਰਾਈਮ ਬ੍ਰਾਂਚ ਨੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਦੋਵਾਂ ਨੂੰ ਰੋਕਿਆ ਅਤੇ ਉਨ੍ਹਾਂ ਦੇ ਬੈਗ ਦੀ ਤਲਾਸ਼ੀ ਕੀਤੀ ਤਾਂ ਬੈਗ ਖੋਲ੍ਹਦਿਆਂ ਹੀ ਅੰਦਰ 2 ਮੂੰਹਾਂ ਸੱਪ ਦੇਖ ਕੇ ਪੁਲਸ ਦੇ ਹੋਸ਼ ਉੱਡ ਗਏ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਮਾਮਲਾ ਦਰਜ ਕਰ ਲਿਆ ਗਿਆ। ਇਸ ਤੋਂ ਇਲਾਵਾ ਵਣ ਅਧਿਕਾਰੀ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। 

Iqbalkaur

This news is Content Editor Iqbalkaur