ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁੱਰਪਾ ਨੇ ਕੀਤਾ ਹੈ ਵਧੀਆ ਕੰਮ : ਨੱਢਾ

07/25/2021 8:28:01 PM

ਪਣਜੀ- ਕਰਨਾਟਕ ’ਚ ਸੱਤਾ ਤਬਦੀਲੀ ਦੀਆਂ ਅਟਕਲਾਂ ਦਰਮਿਆਨ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਐਤਵਾਰ ਸੂਬੇ ’ਚ ਕਿਸੇ ਤਰ੍ਹਾਂ ਦੇ ਲੀਡਰਸ਼ਿਪ ਸੰਕਟ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਯੇਦੀਯੁੱਰਪਾ ਨੇ ਵਧੀਆ ਕੰਮ ਕੀਤਾ ਹੈ।

ਇਹ ਖ਼ਬਰ ਪੜ੍ਹੋ- SL v IND : ਸ਼੍ਰੀਲੰਕਾ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ


ਐਤਵਾਰ ਇਥੇ ਆਪਣੇ ਗੋਆ ਦੇ ਦੋ ਦਿਨਾਂ ਦੌਰੇ ਦੇ ਦੂਜੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੱਢਾ ਨੇ ਕਿਹਾ ਕਿ ਕਰਨਾਟਕ ਵਿਚ ਭਾਜਪਾ ਦੀ ਸਰਕਾਰ ਯੇਦੀਯੁੱਰਪਾ ਦੀ ਅਗਵਾਈ ’ਚ ਚੰਗਾ ਕੰਮ ਕਰ ਰਹੀ ਹੈ। ਯੇਦੀਯੁੱਰਪਾ ਆਪਣੇ ਢੰਗ ਨਾਲ ਸੂਬੇ ਦਾ ਧਿਆਨ ਰੱਖ ਰਹੇ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਕਰਨਾਟਕ ’ਚ ਲੀਡਰਸ਼ਿਪ ਦਾ ਕੋਈ ਸੰਕਟ ਹੈ ਤਾਂ ਨੱਢਾ ਨੇ ਕਿਹਾ ਕਿ ਮੀਡੀਆ ਅਜਿਹਾ ਮਹਿਸੂਸ ਕਰਦਾ ਹੈ ਪਰ ਮੈਨੂੰ ਨਹੀਂ ਲੱਗਦਾ। ਦੱਸਣਯੋਗ ਹੈ ਕਿ ਨੱਢਾ ਦੀ ਇਹ ਟਿੱਪਣੀ ਇਸ ਲਈ ਅਹਿਮ ਹੈ ਕਿਉਂਕਿ ਯੇਦੀਯੁੱਰਪਾ ਕਹਿ ਚੁੱਕੇ ਹਨ ਕਿ ਹਾਈਕਮਾਨ ਉਨ੍ਹਾਂ ਦੇ ਭਵਿੱਖ ਬਾਰੇ ਕਿਸੇ ਵੇਲੇ ਵੀ ਫੈਸਲਾ ਕਰ ਸਕਦਾ ਹੈ।

ਇਹ ਖ਼ਬਰ ਪੜ੍ਹੋ- ਭਾਰਤ ’ਚ ਇਲੈਕਟ੍ਰਿਕ ਵਾਹਨ ਖਰੀਦਣ ਲਈ ਵੱਧ ਖਰਚ ਕਰਨ ਲਈ ਤਿਆਰ ਹਨ 90 ਫੀਸਦੀ ਖਪਤਕਾਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh