ਕਰਨਾਟਕ ਮੰਤਰੀ ਮੰਡਲ ’ਚ ਵਾਧਾ, 10 ਨਵੇਂ ਮੰਤਰੀ ਸ਼ਾਮਲ

02/06/2020 3:53:34 PM

ਬੇਂਗਲੁਰੂ—ਕਰਨਾਟਕ ਦੇ ਮੁਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਅੱਜ ਭਾਵ ਵੀਰਵਾਰ ਆਪਣੇ ਮੰਤਰੀ ਮੰਡਲ ’ਚ 10 ਨਵੇਂ ਮੰਤਰੀ ਸ਼ਾਮਲ ਕੀਤੇ ਗਏ। 6 ਮਹੀਨੇ ਪੁਰਾਣੀ ਸਰਕਾਰ ’ਚ ਪਹਿਲੀ ਵਾਰ ਵਾਧਾ ਕੀਤਾ ਗਿਆ ਹੈ। ਰਾਜਪਾਲ ਵਜੁਭਾਈਵਾਲਾ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਮੌਕੇ ’ਤੇ ਮੁੱਖ ਮੰਤਰੀ ਯੇਦੀਯੁਰੱਪਾ ਅਤੇ ਕਈ ਹੋਰ ਪ੍ਰਮੁੱਖ ਵਿਅਕਤੀ ਮੌਜੂਦ ਸਨ।

ਦੱਸ ਦੇਈਏ ਕਿ ਜਿਨ੍ਹਾਂ ਵਿਧਾਇਕਾਂ ਨੂੰ ਅੱਜ ਕੈਬਨਿਟ ਮੰਤਰੀ ਬਣਾਇਆ ਗਿਆ ਹੈ, ਉਨ੍ਹਾਂ 'ਚੋਂ ਜ਼ਿਆਦਾਤਰ ਕਾਂਗਰਸ-ਜੇ.ਡੀ.ਐੱਸ ਛੱਡ ਕੇ ਭਾਜਪਾ 'ਚ ਆਏ ਹਨ। ਦੱਸਣਯੋਗ ਹੈ ਕਿ ਕੈਬਨਿਟ ਵਿਸਥਾਰ ਦੀ ਕਵਾਇਦ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ ਪਰ ਵਿਵਾਦਾਂ ਕਾਰਨ ਟੱਲ ਰਹੀ ਸੀ। ਪਿਛਲੇ ਦਿਨੀਂ ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੈਬਨਿਟ ਵਿਸਥਾਰ ਨੂੰ ਲੈ ਕੇ ਲੰਬੀ ਗੱਲਬਾਤ ਵੀ ਕੀਤੀ ਸੀ।

Iqbalkaur

This news is Content Editor Iqbalkaur