ਕਰਨਾਟਕ ਚੋਣਾਂ: ਵੋਟਿੰਗ ਹੋਈ ਖ਼ਤਮ, EVM ਮਸ਼ੀਨਾਂ 'ਚ ਬੰਦ ਹੋਈ ਉਮੀਦਵਾਰਾਂ ਦੀ ਕਿਸਮਤ

05/10/2023 6:23:13 PM

ਬੈਂਗਲੁਰੂ (ਵਾਰਤਾ)- ਕਰਨਾਟਕ ਵਿਧਾਨ ਸਭਾ ਚੋਣਾਂ ਲਈ ਬੁੱਧਵਾਰ ਨੂੰ ਪਈਆਂ ਵੋਟਾਂ ਖ਼ਤਮ ਹੋ ਗਈਆਂ ਹਨ। ਕੁੱਲ 2615 ਉਮੀਦਵਾਰਾਂ ਦੀ ਕਿਸਮਤ EVM ਮਸ਼ੀਨਾਂ 'ਚ ਬੰਦ ਹੋ ਗਈ ਹੈ। ਸ਼ਾਮ 5 ਵਜੇ ਤੱਕ 65.59 ਫ਼ੀਸਦੀ ਵੋਟਾਂ ਪਈਆਂ।ਦੱਸ ਦੇਈਏ ਕਿ ਕਰਨਾਟਕ ਦੀਆਂ 224 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੀ। ਕਰਨਾਟਕ 'ਚ ਸੱਤਾਧਾਰੀ ਭਾਜਪਾ, ਕਾਂਗਰਸ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਦੀ ਜਨਤਾ ਦਲ (ਸੈਕਿਊਲਰ) ਵਿਚਾਲੇ ਤ੍ਰਿਕੋਣੀ ਮੁਕਾਬਲਾ ਮੰਨਿਆ ਜਾ ਰਿਹਾ ਹੈ। ਬੈਂਗਲੁਰੂ 'ਚ ਵੋਟਿੰਗ ਕੇਂਦਰਾਂ 'ਤੇ ਸ਼ੁਰੂਆਤੀ ਘੰਟਿਆਂ 'ਚ ਤੇਜ਼ ਵੋਟਿੰਗ ਦੇਖੀ ਗਈ, ਜਿੱਥੇ ਬਜ਼ੁਰਗ ਵੋਟਰ ਵੀ ਵੱਡੀ ਗਿਣਤੀ 'ਚ ਨਜ਼ਰ ਆਏ।

ਕਰਨਾਟਕ ਵਿਧਾਨ ਸਭਾ ਚੋਣਾਂ 'ਚ 5 ਕਰੋੜ 31 ਲੱਖ 33 ਹਜ਼ਾਰ 54 ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਰਾਜ 'ਚ ਕੁੱਲ 58,545 ਵੋਟਿੰਗ ਕੇਂਦਰ ਬਣਾਏ ਗਏ ਹਨ ਅਤੇ ਜਿੱਥੇ ਵੋਟਰ 2615 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ 'ਤੇ ਬਟਨ ਦਬਾ ਕੇ ਕਰਨਗੇ। ਕੁੱਲ 2615 ਉਮੀਦਵਾਰਾਂ 'ਚੋਂ 2430 ਪੁਰਸ਼ ਅਤੇ 184 ਮਹਿਲਾ ਅਤੇ ਇਕ ਟਰਾਂਸਜੈਂਡਰ ਉਮੀਦਵਾਰ ਹੈ। ਇਸ ਵਾਰ ਦੀ ਵੋਟਿੰਗ 'ਚ 11 ਲੱਖ 71 ਹਜ਼ਾਰ 558 ਨੌਜਵਾਨ ਵੋਟਰ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਕੁੱਲ ਵੋਟਰਾਂ 'ਚੋਂ 5 ਲੱਖ 71 ਹਜ਼ਾਰ 281 ਅਪਾਹਜ ਹਨ ਅਤੇ 12 ਲੱਖ 15 ਹਜ਼ਾਰ 920 ਅਜਿਹੇ ਵੋਟਰ ਹਨ, ਜਿਨ੍ਹਾਂ ਦੀ ਉਮਰ 80 ਸਾਲ ਤੋਂ ਵੱਧ ਹੈ। 

DIsha

This news is Content Editor DIsha