ਕਰਨਾਟਕ: ਸਭਾ ਦੌਰਾਨ ਆਪਸ ’ਚ ਭਿੜੇ ਕਿਸਾਨ, ਰਾਕੇਸ਼ ਟਿਕੈਤ ’ਤੇ ਸੁੱਟੀ ਸਿਆਹੀ

05/30/2022 1:39:33 PM

ਬੇਂਗਲੁਰੂ- ਕਰਨਾਟਕ ਦੇ ਬੇਂਗਲੁਰੂ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਬੇਂਗਲੁਰੂ ਸਥਿਤ ਗਾਂਧੀ ਭਵਨ ’ਚ ਕਿਸਾਨ ਸੰਗਠਨਾਂ ਵਲੋਂ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਹੰਗਾਮਾ ਹੋ ਗਿਆ। ਇਸ ਪ੍ਰੋਗਰਾਮ ’ਚ ਕਿਸਾਨ ਆਪਸ ’ਚ ਭਿੜ ਗਏ। ਸ਼ਰਾਰਤੀ ਅਨਸਰਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਚਿਹਰੇ ’ਤੇ ਕਾਲੀ ਸਿਆਹੀ ਸੁੱਟ ਦਿੱਤੀ ਗਈ। ਘਟਨਾ ਤੋਂ ਬਾਅਦ ਆਯੋਜਕਾਂ ਅਤੇ ਸ਼ਰਾਰਤੀ ਅਨਸਰਾਂ ਵਿਚਾਲੇ ਝੜਪ ਹੋ ਗਈ। 

ਇਹ ਵੀ ਪੜ੍ਹੋ: ਭਾਰਤੀ ਕਿਸਾਨ ਯੂਨੀਅਨ ’ਚੋਂ ਰਾਕੇਸ਼ ਟਿਕੈਤ ਬਰਖ਼ਾਸਤ, ਨਰੇਸ਼ ਟਿਕੈਤ ਨੂੰ ਵੀ ਕੌਮੀ ਪ੍ਰਧਾਨ ਅਹੁਦੇ ਤੋਂ ਹਟਾਇਆ

ਇਸ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਧੱਕਾ-ਮੁੱਕੀ ਵੀ ਹੋਈ ਅਤੇ ਇਕ-ਦੂਜੇ ’ਤੇ ਪਲਾਸਟਿਕ ਦੀਆਂ ਕੁਰਸੀਆਂ ਨਾਲ ਹਮਲਾ ਕੀਤਾ। ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਟਿਕੈਤ ਨੇ ਦੋਸ਼ ਲਾਇਆ ਕਿ ਸੂਬਾਈ ਸਰਕਾਰ ਦੀ ਮਿਲੀਭੁਗਤ ਨਾਲ ਉਨ੍ਹਾਂ ਉੱਪਰ ਸਿਆਹੀ ਸੁੱਟੀ ਗਈ। ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਥਾਨਕ ਪੁਲਸ ਇਸ ਲਈ ਜ਼ਿੰਮੇਵਾਰ ਹੈ ਅਤੇ ਸੂਬਾ ਸਰਕਾਰ ਦੀ ਮਿਲੀਭੁਗਤ ਨਾਲ ਇਹ ਸਭ ਹੋਇਆ। ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਪਗੜੀ, ਚਿਹਰੇ, ਕੁੜਤੇ ਅਤੇ ਗਰਦਨ ਦੇ ਆਲੇ-ਦੁਆਲੇ ਕਾਲੀ ਸਿਆਹੀ ਦਾ ਦਾਗ ਪੈ ਗਿਆ।

ਇਹ ਵੀ ਪੜ੍ਹੋ: ਜਾਣੋ ਕੌਣ ਹਨ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ? ਜਿਨ੍ਹਾਂ ਨੇ ‘ਸਿੱਧੂ ਮੂਸੇਵਾਲਾ’ ਦੇ ਕਤਲ ਦੀ ਲਈ ਜ਼ਿੰਮੇਵਾਰੀ

ਦੱਸਣਯੋਗ ਹੈ ਕਿ ਟਿਕੈਤ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਹਨ। ਰਾਕੇਸ਼ ਸਰਕਾਰ ਖ਼ਿਲਾਫ਼ ਬਿਆਨਬਾਜ਼ੀ ਲਈ ਕਾਫੀ ਸੁਰਖੀਆਂ ’ਚ ਰਹਿੰਦੇ ਹਨ। ਰਾਕੇਸ਼ ਟਿਕੈਤ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਵੀ ਰਹੇ , ਜਦੋਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਸਨ। 


Tanu

Content Editor

Related News