ਕਰਨਾਲ ''ਚ ਮੰਦਰ ਦੇ ਪੰਜ ਪੁਜਾਰੀਆਂ ਦੀ ਜੀਭ ਕੱਟੀ, ਦੋ ਦੀ ਮੌਤ

08/20/2018 12:23:58 PM

ਕਰਨਾਲ— ਕਰਨਾਲ ਦੇ ਗੋਵਿੰਦ ਧਾਮ ਮੰਦਰ 'ਚ 2 ਮਹੰਤਾਂ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮੰਦਰ ਦੇ ਬਾਹਰ ਲੋਕਾਂ ਦੀ ਭੀੜ ਇੱਕਠੀ ਹੋ ਗਈ। ਮੌਕਾ-ਏ-ਵਾਰਦਾਤ 'ਤੇ ਪੁੱਜੀ ਪੁਲਸ ਦੇ ਵੀ ਹੋਸ਼ ਉਡ ਗਏ। ਇੱਥੇ ਨਹੀਂ ਦੋ ਲੋਕ ਅਜਿਹੇ ਵੀ ਮਿਲੇ, ਜਿਨ੍ਹਾਂ ਦੀ ਜੀਭ ਕੱਟੀ ਹੋਈ ਸੀ ਜਦਕਿ ਤਿੰਨ ਪੁਜਾਰੀ ਅਜਿਹੇ ਮਿਲੇ, ਜਿਨ੍ਹਾਂ ਦੇ ਹੱਥੇ ਪੈਰ ਬੰਨ੍ਹੇ ਹੋਏ ਸਨ।
ਗੰਭੀਰ ਰੂਪ ਨਾਲ ਜ਼ਖਮੀ ਤਿੰਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੰਦਰ 'ਚ ਸ਼ਰਾਬ ਦੀ ਪੇਟੀ ਅਤੇ ਬੋਤਲਾਂ ਵੀ ਮਿਲੀਆਂ ਹਨ। ਕਈ ਇਤਰਾਜ਼ਯੋਗ ਸਮਾਨ ਵੀ ਬਰਾਮਦ ਹੋਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਦਾ ਪਤਾ ਐਤਵਾਰ ਸਵੇਰੇ ਉਸ ਸਮੇਂ ਲੱਗਾ ਜਦੋਂ ਪਿੰਡ ਦਾ ਇਕ ਪਰਿਵਾਰ ਸਵੇਰੇ ਮੰਦਰ ਤੋਂ ਖੇਤਾਂ 'ਚ ਕੰਮ ਕਰਨ ਆਇਆ। ਪਰਿਵਾਰ ਦੀਆਂ ਔਰਤਾਂ ਅਤੇ ਬਜ਼ੁਰਗ ਮੰਦਰ 'ਚ ਮੱਥਾ ਟੇਕਣ ਪੁੱਜੇ ਤਾਂ ਬਾਹਰ ਤਾਲਾ ਲੱਗਾ ਸੀ। ਅੰਦਰ ਦੇਖਣ 'ਤੇ ਲੋਕਾਂ ਦੀ ਚੀਕਣ ਦੀ ਆਵਾਜ਼ ਆਈ। ਲੋਕਾਂ ਨੇ ਆਸਪਾਸ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ।