ਬਾਈਕ ਰੈਲੀ ''ਚ ਹੈਂਡਲ ਛੱਡ ਕੇ ਧੰਨਵਾਦ ਕਰਦੇ ਨਜ਼ਰ ਆਏ CM ਖੱਟੜ

03/03/2019 10:31:58 AM

ਕਰਨਾਲ-ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ਨੀਵਾਰ ਨੂੰ ਬੀ. ਜੇ. ਪੀ. ਵੱਲੋਂ ਪੂਰੇ ਦੇਸ਼ 'ਚ ਜਿੱਤ ਸੰਕਲਪ ਦੇ ਤੌਰ 'ਤੇ ਬਾਈਕ ਰੈਲੀ ਕੱਢੀ ਗਈ। ਹਰਿਆਣਾ ਦੇ ਕਰਨਾਲ ਜ਼ਿਲੇ 'ਚ ਜਿੱਤ ਸੰਕਲਪ ਬਾਈਕ ਰੈਲੀ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਇਸ ਦੌਰਾਨ ਬੁਲੇਟ 'ਤੇ ਸਵਾਰ ਹੋ ਕੇ ਸੀ. ਐੱਮ. ਖੱਟੜ ਪੂਰੇ ਸ਼ਹਿਰ 'ਚ ਘੁੰਮੇ ਅਤੇ ਬਾਈਕ ਦਾ ਹੈਂਡਲ ਛੱਡ ਕੇ ਲੋਕਾਂ ਦਾ ਧੰਨਵਾਦ ਕੀਤਾ। ਵੱਖ-ਵੱਖ ਸੁਬਿਆਂ ਦੇ ਸਾਰੇ ਸ਼ਹਿਰਾਂ 'ਚ ਬੀ. ਜੇ. ਪੀ. ਦੇ ਨੇਤਾ ਵਰਕਰ ਬਾਈਕ ਰੈਲੀ ਰਾਹੀਂ ਲੋਕਾਂ ਵਿਚਾਲੇ ਪਹੁੰਚੇ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀ ਆਪਣੇ ਵਿਧਾਨ ਸਭਾ ਤੋਂ ਜਿੱਤ ਸੰਕਲਪ ਬਾਈਕ ਰੈਲੀ 'ਚ ਆਪਣਾ ਬੁਲੇਟ ਚਲਾ ਕੇ ਰੈਲੀ ਦੀ ਅਗਵਾਈ ਕੀਤੀ। ਸਬਜੀ ਮੰਡੀ ਕਰਨਾਲ ਤੋਂ ਸ਼ੁਰੂ ਹੋਈ ਇਹ ਬੀ. ਜੇ. ਪੀ. ਦੀ ਬਾਈਕ ਰੈਲੀ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਈ ਨਹਿਰੂ ਪਲੇਸ 'ਤੇ ਖਤਮ ਹੋਈ। ਇੱਥੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਜਨਤਾ ਦਾ ਧੰਨਵਾਦ ਕੀਤਾ। ਬਾਈਕ ਚਲਾਉਂਦੇ ਹੋਏ ਮੁੱਖ ਮੰਤਰੀ ਨੇ ਵੱਖਰੇ-ਵੱਖਰੇ ਅੰਦਾਜ਼ ਦਿਖਾਏ, ਕਦੀ ਦੋਵੇਂ ਹੱਥ ਛੱਡ ਕੇ ਲੋਕਾਂ ਨੂੰ ਧੰਨਵਾਦ ਕਰ ਰਹੇ ਸੀ ਅਤੇ ਕਦੀ ਇਕ ਹੱਥ ਹਿਲਾ ਕੇ ਲੋਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਜਿੱਥੇ ਬਾਈਕ ਰੈਲੀ ਨਿਕਲੀ ਉੱਥੇ ਭਾਜਪਾ ਦੇ ਵਰਕਰਾਂ ਨੇ ਮੁੱਖ ਮੰਤਰੀ ਅਤੇ ਬਹੁਤ ਸਾਰੇ ਬਾਈਕ ਰੈਲੀ 'ਚ ਸ਼ਾਮਿਲ ਲੋਕਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ।

ਬਾਈਕ ਰੈਲੀ ਤੋਂ ਬਾਅਦ ਮੁੱਖ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਹੈ। ਸੰਬੋਧਨ ਕਰਦੇ ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਅੱਜ ਜੇਕਰ ਦੇਸ਼ ਸੁਰੱਖਿਅਤ ਹੈ ਤਾਂ ਨਰਿੰਦਰ ਮੋਦੀ ਦੇ ਹੱਥ 'ਚ ਹੋਣ ਕਾਰਨ ਹੀ ਹੈ। ਪੁਲਵਾਮਾ ਹਮਲੇ ਤੋਂ ਬਾਅਦ ਸਾਡੇ ਜਵਾਨਾਂ ਨੇ ਜੈਸ਼-ਏ-ਮੁਹੰਮਦ ਦੇ ਠਿਕਾਣਿਆਂ ਨੂੰ ਤਬਾਹ ਕਰਕੇ ਪਾਕਿਸਤਾਨ ਨੂੰ ਸਬਕ ਸਿਖਾਇਆ ਹੈ। ਇਸ ਦੇ ਨਾਲ ਹੀ ਕਮਾਂਡਰ ਅਭਿਨੰਦਨ ਦਾ ਵੀ ਸਵਾਗਤ ਕੀਤਾ, ਜੋ ਪਾਕਿਸਤਾਨ ਤੋਂ ਸੁਰੱਖਿਅਤ ਵਾਪਸ ਆਏ ਹਨ।

Iqbalkaur

This news is Content Editor Iqbalkaur