ਕਪਿਲ ਮਿਸ਼ਰਾ ਨੇ ਹਸਪਤਾਲ ਤੋਂ ਟਵੀਟ ਕਰ ਕੇ ਕੇਜਰੀਵਾਲ ''ਤੇ ਸਾਧਿਆ ਨਿਸ਼ਾਨਾ

05/15/2017 10:20:49 AM

ਨਵੀਂ ਦਿੱਲੀ— ਦਿੱਲੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਹਸਪਤਾਲ ਤੋਂ ਟਵੀਟ ਰਾਹੀਂ ਇਕ ਫਿਰ ਕੇਜਰੀਵਾਲ ''ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਸਿਰਫ ਭਾਜਪਾ ਦਾ ਏਜੰਟ ਦੱਸਣ ਤੋਂ ਕੇਜਰੀਵਾਲ ਦੋਸ਼ਾਂ ਤੋਂ ਬਚ ਨਹੀਂ ਸਕਦੇ, ਉਨ੍ਹਾਂ ਨੂੰ ''ਆਪ'' ਨੇਤਾਵਾਂ ਦੇ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਜਾਣਕਾਰੀ ਜਨਤਕ ਕਰਨੀ ਹੋਵੇਗੀ। ਕਪਿਲ ਮਿਸ਼ਰਾ ਐਤਵਾਰ ਨੂੰ ਕੇਜਰੀਵਾਲ ਦੇ ਖਿਲਾਫ ਖੁਲਾਸੇ ਦੌਰਾਨ ਬੇਹੋਸ਼ ਹੋ ਕੇ ਡਿੱਗ ਪਏ ਸਨ। ਟਵਿੱਟਰ ਰਾਹੀਂ ਕਪਿਲ ਮਿਸ਼ਰਾ ਨੇ ਖੁਦ ਨੂੰ ਮਾਂ ਭਾਰਤੀ ਦਾ ਏਜੰਟ ਦੱਸਿਆ, ਜਦੋਂ ਕਿ ਵਿਰੋਧੀਆਂ ਨੂੰ ਹਵਾਲਾ, ਕਾਲਾ ਧਨ ਅਤੇ ਦੇਸ਼ਧ੍ਰੋਹੀਆਂ ਦਾ ਏਜੰਟ ਕਰਾਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਵਿਦੇਸ਼ ਦੌਰੇ ਨੂੰ ਲੈ ਕੇ ਜਾਣਕਾਰੀ ਨਹੀਂ ਦਿੱਤੀ ਜਾਵੇਗੀ, ਉਦੋਂ ਤੱਕ ਉਹ ਆਪਣੀ ਭੁੱਖ-ਹੜਤਾਲ ਨਹੀਂ ਤੋੜਨਗੇ। ਸਾਬਕਾ ਮੰਤਰੀ ਕਪਿਲ ਮਿਸ਼ਰਾ ਦੇ ਦੋਸ਼ਾਂ ''ਤੇ ਆਮ ਆਦਮੀ ਪਾਰਟੀ ਨੇ ਸਫਾਈ ਦਿੱਤੀ ਹੈ। ''ਆਪ'' ਨੇਤਾ ਸੰਜੇ ਸਿੰਘ ਨੇ ਦੋਸ਼ਾਂ ਨੂੰ ''ਆਪ'' ਅਤੇ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰਾਰ ਦਿੱਤਾ। ਉਨ੍ਹਾਂ ਨੇ ਸਾਫ ਤੌਰ ''ਤੇ ਕਿਹਾ ਕਿ ਭਾਜਪਾ ਨੇਤਾ ਕਪਿਲ ਮਿਸ਼ਰਾ ਦੇ ਪਿੱਛੇ ਰਹਿ ਕੇ ਸਾਜਿਸ਼ ਨਾ ਰਚਣ, ਸਗੋਂ ਸਾਹਮਣੇ ਆ ਕੇ ''ਆਪ'' ਨਾਲ ਲੜਾਈ ਲੜਨ।

Disha

This news is News Editor Disha