ਕਪਿਲ ਨੇ ਹੁਣ ਕੇਜਰੀਵਾਲ ਨੂੰ ਕਿਹਾ ਝੂਠਾ ''ਗੋਵਿੰਦਾ''

05/12/2017 1:31:27 PM

ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ''ਤੇ 2 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਾਉਣ ਵਾਲੇ ਦਿੱਲੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਹੁਣ ਕੇਜਰੀਵਾਲ ਦੀ ਤੁਲਨਾ ਐਕਟਰ ਗੋਵਿੰਦ ਦੇ ਇਕ ਫਿਲਮੀ ਕਿਰਦਾਰ ਨਾਲ ਕੀਤੀ ਹੈ। ''ਆਪ'' ਨੇਤਾਵਾਂ ਦੀ ਵਿਦੇਸ਼ ਯਾਤਰਾ ਦੀ ਜਾਣਕਾਰੀ ਮੰਗਣ ਲਈ ਭੁੱਖ ਹੜਤਾਲ ਕਰ ਰਹੇ ਕਪਿਲ ਨੇ ਸ਼ੁੱਕਰਵਾਰ ਕੇਜਰੀਵਾਲ ਨੂੰ ਝੂਠਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਗ੍ਰਹਿ ਖਰਾਬ ਚੱਲ ਰਹੇ ਹਨ। ਸ਼ੁੱਕਰਵਾਰ ਨੂੰ ਹੀ ਉਨ੍ਹਾਂ ਦੀ ਮਾਂ ਨੇ ਵੀ ਕੇਜਰੀਵਾਲ ਦੇ ਨਾਂ ਇਕ ਪੱਤਰ ਲਿਖਿਆ ਹੈ।'''' ਆਪਣੀ ਭੁੱਖ ਹੜਤਾਲ ਦੇ ਤੀਜੇ ਦਿਨ ਕਪਿਲ ਮਿਸ਼ਰਾ ਨੇ ਟਵੀਟ ਕਰ ਕੇ ਕੇਜਰੀਵਾਲ ''ਤੇ ਤਨਜ਼ ਕੱਸਿਆ। ਉਨ੍ਹਾਂ ਨੇ ਕੇਜਰੀਵਾਲ ਨੂੰ ਸੰਬੋਧਨ ਕਰਦੇ ਹੋਏ ਲਿਖਿਆ,''''ਸਰ ਅਰਵਿੰਦ ਕੇਜਰੀਵਾਲ ਜੀ, ਤੁਹਾਡੇ ਗ੍ਰਹਿ ਖਰਾਬ ਚੱਲ ਰਹੇ ਹਨ, ਹੁਣ ਝੂਠ ਤੁਹਾਡੇ ਕੰਮ ਨਹੀਂ ਆਉਣਗੇ। ਤੁਸੀਂ, ਕਿਉਂਕਿ ਮੈਂ ਝੂਠ ਨਹੀਂ ਬੋਲਦਾ, ਦੇ ਗੋਵਿੰਦ ਬਣ ਗਏ ਹੋ।''''
ਅਗਲੇ ਟਵੀਟ ''ਚ ਕਪਿਲ ਨੇ ਲਿਖਿਆ,''''ਸੱਚ ਤੋਂ ਬਚਣ ਲਈ ਝੂਠ। ਈ.ਵੀ.ਐੱਮ. ਦਾ ਝੂਠ, ਹਮਲਾਵਰ ਬਾਰੇ ਝੂਠ, ਫੋਟੋ ਦਾ ਝੂਠ। ਇਕ ਸੱਚ ਨੂੰ ਲੁਕਾਉਣ ਲਈ 100 ਝੂਠ। ਤੁਹਾਡਾ ਹਰ ਝੂਠ ਮੈਂ 5 ਮਿੰਟ ''ਚ ਫੜ ਲੈਂਦਾ।'''' ਜ਼ਿਕਰਯੋਗ ਹੈ ਕਿ ਗੋਵਿੰਦਾ ਦੀ ਫਿਲਮ ''ਕਿਉਂਕਿ ਮੈਂ ਝੂਠ ਨਹੀਂ ਬੋਲਦਾ'' ਸਾਲ 2001 ''ਚ ਆਈ ਸੀ, ਜਿਸ ''ਚ ਗੋਵਿੰਦ ਨੇ ਇਕ ਅਜਿਹੇ ਵਕੀਲ ਦੀ ਭੂਮਿਕਾ ਨਿਭਾਈ ਸੀ, ਜੋ ਝੂਠ ਦੇ ਸਹਾਰੇ ਅਦਾਲਤ ''ਚ ਅਪਰਾਧੀਆਂ ਲਈ ਕਈ ਮੁਕੱਦਮੇ ਜਿੱਤ ਲੈਂਦਾ ਹੈ ਅਤੇ ਇਸ ਰਾਹੀਂ ਖੂਬ ਪੈਸਾ ਕਮਾਉਂਦਾ ਹੈ ਪਰ ਅਜਿਹਾ ਕਰਨ ਦੇ ਚੱਕਰ ''ਚ ਉਹ ਆਪਣੇ ਬੱਚੇ ਅਤੇ ਪਤਨੀ ਤੋਂ ਦੂਰ ਹੁੰਦਾ ਜਾਂਦਾ ਹੈ।

Disha

This news is News Editor Disha