ਕਪਿਲ ਦਾ ਕੇਜਰੀਵਾਲ ''ਤੇ ਵਾਰ, ਕੁਰਸੀ ਹੈ ਕੋਈ ਤੇਰਾ ਜਨਾਜ਼ਾ ਤਾਂ ਨਹੀਂ

11/21/2017 1:00:56 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਮੁਅੱਤਲ ਨੇਤਾ ਅਤੇ ਦਿੱਲੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਇਕ ਵਾਰ ਫਿਰ ਆਪਣੇ ਟਵੀਟ ਨੂੰ ਲੈ ਕੇ ਚਰਚਾ 'ਚ ਆ ਗਏ ਹਨ। ਕਪਿਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਪ੍ਰਦੂਸ਼ਣ ਨੂੰ ਲੈ ਕੇ ਬੇਹਾਲ ਦਿੱਲੀ ਦੀ ਹਾਲਤ ਨੂੰ ਦਿਖਾਇਆ ਗਿਆ ਹੈ। ਕਪਿਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਕਮੈਂਟ ਕਰਦੇ ਹੋਏ ਟਵੀਟ ਕੀਤਾ ਕਿ ਕੁਰਸੀ ਹੈ ਕੋਈ ਤੇਰਾ ਜਨਾਜ਼ਾ ਤਾਂ ਨਹੀਂ ਹੈ, ਕੁਝ ਕਰ ਨਹੀਂ ਸਕਦੇ ਤਾਂ ਉਤਰ ਕਿਉਂ ਨਹੀਂ ਜਾਂਦੇ।

ਦਿੱਲੀ ਦਾ ਦਮ ਕਿਸ ਨੇ ਘੁੱਟਿਆ ਕਿ ਇਸ ਤਿੰਨ ਮਿੰਟ ਦੇ ਵੀਡੀਓ 'ਚ ਕਪਿਲ ਨੇ ਕੇਜਰੀਵਾਲ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਮਿਸ਼ਰਾ ਨੇ ਕੇਜਰੀਵਾਲ ਦੇ ਖਿਲਾਫ ਮੋਰਚਾ ਖੋਲ੍ਹ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਦੀ ਜਨਤਾ ਦੇ ਸਾਹਮਣੇ ਕੇਜਰੀਵਾਲ ਦੀ ਸੱਚਾਈ ਲਿਆ ਕੇ ਰਹਿਣਗੇ, ਕਿਉਂਕਿ ਉਨ੍ਹਾਂ ਨੇ ਇੱਥੋਂ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਦਿੱਲੀ ਜ਼ਹਿਰੀਲੀ ਹਵਾ ਤੋਂ ਪਰੇਸ਼ਾਨ ਹੈ। ਇਸ ਹਵਾ 'ਚ ਲੋਕਾਂ ਲਈ ਸਾਹ ਤੱਕ ਲੈ ਪਾਉਣਾ ਮੁਸ਼ਕਲ ਹੋ ਰੱਖਿਆ ਹੈ। ਐੱਨ.ਜੀ.ਟੀ. ਤੋਂ ਲੈ ਕੇ ਦਿੱਲੀ ਹਾਈ ਕੋਰਟ ਤੱਕ ਨੇ ਇਸ ਸੰਬੰਧੀ ਦਿੱਲੀ ਸਰਕਾਰ ਨੂੰ ਫਟਕਾਰ ਵੀ ਲਗਾਈ ਹੈ।