ਕਾਨਪੁਰ ਦੇ ਹਸਪਤਾਲ 'ਚ ਲੱਗੀ ਅੱਗ, ਖਿੜਕੀ ਤੋੜ ਕੇ ਬਾਹਰ ਕੱਢੇ ਗਏ ਮਰੀਜ਼

03/28/2021 12:35:25 PM

ਕਾਨਪੁਰ ਦੇ ਹਸਪਤਾਲ 'ਚ ਲੱਗੀ ਅੱਗ, ਖਿੜਕੀ ਤੋੜ ਕੇ ਬਾਹਰ ਕੱਢੇ ਗਏ ਮਰੀਜ਼
ਕਾਨਪੁਰ- ਉੱਤਰ ਪ੍ਰਦੇਸ਼ 'ਚ ਕਾਨਪੁਰ ਦੇ ਸਵਰੂਪਨਗਰ ਖੇਤਰ 'ਚ ਸਥਿਤ ਸੰਸਥਾ 'ਚ ਐਤਵਾਰ ਨੂੰ ਅੱਗ ਲੱਗਣ ਨਾਲ ਭੱਜ-ਦੌੜ ਪੈ ਗਈ। ਹਸਪਤਾਲ ਪ੍ਰਸ਼ਾਸਨ ਅਨੁਸਾਰ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਘਟਨਾ ਦਾ ਨੋਟਿਸ ਲੈਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੇ ਜ਼ਖਮੀਆਂ ਨੂੰ ਉੱਚਿਤ ਇਲਾਜ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ-ਨਾਲ ਜਾਂਚ ਲਈ ਉਨ੍ਹਾਂ ਨੇ ਇਕ ਉੱਚ ਪੱਧਰੀ ਕਮੇਟੀ ਡੀ.ਜੀ. ਫਾਇਰ ਸਰਵਿਸ, ਕਮਿਸ਼ਨਰ ਕਾਨਪੁਰ ਮੰਡਲ ਅਤੇ ਪ੍ਰਮੁੱਖ ਸਕੱਤਰ ਮੈਡੀਕਲ ਸਵਸਥ ਦੀ ਗਠਿਤ ਕੀਤੀ ਹੈ, ਜੋ ਤੁਰੰਤ ਮੌਕੇ 'ਤੇ ਜਾ ਕੇ ਸਾਰੇ ਤੱਥਾਂ ਦੀ ਜਾਂਚ ਕਰੇਗੀ। 

ਇਹ ਵੀ ਪੜ੍ਹੋ : ਮੁੰਬਈ 'ਚ ਦੁਖ਼ਦ ਹਾਦਸਾ, ਹਸਪਤਾਲ ਅੰਦਰ ਅੱਗ ਲੱਗਣ ਨਾਲ 10 ਮਰੀਜ਼ਾਂ ਦੀ ਮੌਤ

ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਸੰਸਥਾ 'ਚ ਪਹਿਲੀ ਮੰਜ਼ਲ 'ਤੇ ਬਣੇ ਆਈ.ਸੀ.ਯੂ. ਦੇ ਜਨਰਲ ਵਾਰਡ 'ਚ ਸਵੇਰੇ ਕਰੀਬ 8 ਵਜੇ ਧੂੰਆਂ ਦੇਖਿਆ ਗਿਆ, ਜੋ ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ 'ਚ ਤਬਦੀਲ ਹੋ ਗਿਆ। ਜਲਦੀ 'ਚ ਸਾਰੇ ਮਰੀਜ਼ਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਨਾਲ ਵਾਰਡ 'ਚ ਭੱਜ-ਦੌੜ ਪੈ ਗਈ ਅਤੇ ਪੂਰੇ ਵਾਰਡ 'ਚ ਦਮ ਘੁੱਟਣ ਵਾਲਾ ਧੂੰਆਂ ਪਸਰ ਗਿਆ। ਸੰਸਥਾ ਦੇ ਕਾਮਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਮਰੀਜ਼ਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਅੱਗ ਬੁਝਾਊ ਕਰਮੀਆਂ ਨੇ ਤੇਜ਼ੀ ਦਿਖਾਉਂਦੇ ਹੋਏ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਖਿੜਕੀਆਂ ਤੋੜ ਕੇ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਰਾਣੀ ਬਿਲਡਿੰਗ 'ਚ 140 ਮਰੀਜ਼ ਸਨ, ਸਾਰਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਬਿਲਡਿੰਗ ਦੀ ਜਾਂਚ ਕੀਤੀ ਜਾ ਰਹੀ ਹੈ, ਹੁਣ ਤੱਕ ਕਿਸੇ ਦੇ ਫਸੇ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਅੱਗ ਕਾਰਨ ਕਿਸੇ ਦੀ ਮੌਤ ਅਤੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਸੀ। ਉੱਥੇ ਹੀ ਮਰੀਜ਼ਾਂ ਨੂੰ ਨਵੀਂ ਬਿਲਡਿੰਗ 'ਚ ਅਸਥਾਈ ਤੌਰ 'ਤੇ ਸ਼ਿਫਟ ਕਰ ਦਿੱਤਾ ਗਿਆ ਹੈ। ਆਕਸੀਜਨ ਸਪੋਟ ਅਤੇ ਸਿਸਟਮ ਵੀ ਪਹੁੰਚਾ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਜਿਪਸੀ ਪਲਟਣ ਨਾਲ ਲੱਗੀ ਅੱਗ, 3 ਫ਼ੌਜੀ ਜਿਊਂਦੇ ਸੜੇ, 5 ਜ਼ਖਮੀ

DIsha

This news is Content Editor DIsha