ਵੋਟ ਪਾਉਣ ਤੋਂ ਬਾਅਦ ਕਨ੍ਹਈਆ ਨੇ ਭਾਜਪਾ ''ਤੇ ਸਾਧਿਆ ਨਿਸ਼ਾਨਾ

04/29/2019 6:00:52 PM

ਪਟਨਾ— ਲੋਕ ਸਭਾ ਚੋਣਾਂ 2019 ਦੇ ਚੌਥੇ ਗੇੜ 'ਚ ਅੱਜ ਯਾਨੀ ਸੋਮਵਾਰ ਹੌਟ ਸੀਟ ਦੇ ਰੂਪ 'ਚ ਚਰਚਿਤ ਬੇਗੂਸਰਾਏ ਸੀਟ ਤੋਂ ਖੱਬੇ ਪੱਖੀ ਪਾਰਟੀ ਦੇ ਉਮੀਦਵਾਰ ਕਨ੍ਹਈਆ ਕੁਮਾਰ ਨੇ ਵੋਟਿੰਗ ਕੇਂਦਰ ਜਾ ਕੇ ਵੋਟ ਪਾਈ। ਵੋਟਿੰਗ ਕਰਨ ਤੋਂ ਬਾਅਦ ਕਨ੍ਹਈਆ ਨੇ ਕਿਹਾ,''ਮੈਨੂੰ ਜਨਤਾ 'ਤੇ ਪੂਰਾ ਭਰੋਸਾ ਹੈ ਅਤੇ ਹੁਣ 23 ਮਈ ਨੂੰ ਹੀ ਜਿੱਤ-ਹਾਰ ਦਾ ਸਭ ਨੂੰ ਪਤਾ ਲੱਗ ਜਾਵੇਗਾ ਕਿਉਂਕਿ ਬੇਗੂਸਰਾਏ ਦੇ ਲੋਕ ਇਸ ਵਾਰ ਦਲ ਤੋਂ ਨਹੀਂ ਦਿਲ ਤੋਂ ਵੋਟ ਕਰ ਰਹੇ ਹਨ।

ਉੱਥੇ ਹੀ ਕਨ੍ਹਈਆ ਕੁਮਾਰ ਨੇ ਟਵੀਟ ਕਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੋਟ ਕਰਨਾ ਤੁਹਾਡਾ ਅਧਿਕਾਰ ਹੀ ਨਹੀਂ, ਸਗੋਂ ਕਰਤੱਵ ਵੀ ਹੈ। ਜੇਕਰ ਤੁਸੀਂ ਰਾਜਨੀਤੀ 'ਚ ਦਿਲਚਸਪੀ ਨਹੀਂ ਲਵੋਗੇ ਤਾਂ ਆਗੂਆਂ ਦੀ ਵੀ ਤੁਹਾਡੇ ਬੁਨਿਆਦੀ ਸਵਾਲਾਂ 'ਚ ਦਿਲਚਸਪੀ ਨਹੀਂ ਰਹੇਗੀ। ਵੋਟ ਜ਼ਰੂਰ ਕਰੋ ਕਿਉਂਕਿ ਦੇਸ਼ ਦੀ ਦਸ਼ਾ-ਦਿਸ਼ਾ ਤੈਅ ਕਰਨ ਵਾਲਾ ਇਹ ਅਧਿਕਾਰ ਬੜੇ ਸੰਘਰਸ਼ ਦੀ ਬਦੌਲਤ ਹਾਸਲ ਹੋਇਆ ਹੈ।

ਕਨ੍ਹਈਆ ਨੇ ਭਾਜਪਾ 'ਤੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਦੀ ਫਿਤਰਤ ਹੈ ਕਿ ਕੰਮ ਨਾ ਕਰੋ ਤਾਂ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੋ। ਇਨ੍ਹਾਂ ਲੋਕਾਂ ਨੇ ਕਈ ਲੋਕਾਂ ਨੂੰ ਜੇਲਾਂ 'ਚ ਸੁੱਟਿਆ। ਵਿਰੋਧੀਆਂ 'ਤੇ ਗੋਲੀਆਂ ਚਲਾਈਆਂ ਪਰ ਲੋਕਾਂ ਨੇ ਗੰਭੀਰਤਾ ਨਾਲ ਇਸ ਗੱਲ ਨੂੰ ਸਮਝਿਆ ਹੈ। ਬੇਗੂਸਰਾਏ ਦੀ ਜਨਤਾ ਇਸ ਦਾ ਬਦਲਾ ਜ਼ਰੂਰ ਲਵੇਗੀ।


DIsha

Content Editor

Related News