ਕੰਗਨਾ ਰਣੌਤ ਨੇ CM ਯੋਗੀ ਨਾਲ ਕੀਤੀ ਮੁਲਾਕਾਤ, ''ODOP'' ਯੋਜਨਾ ਦੀ ਹਣੀ ਬ੍ਰਾਂਡ ਅੰਬੈਸਡਰ

10/01/2021 11:17:52 PM

ਲਖਨਊ - ਅਦਾਕਾਰਾ ਕੰਗਨਾ ਰਣੌਤ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨਾਲ ਲਖਨਊ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ ਸੀ.ਐੱਮ ਯੋਗੀ ਨੇ ਕੰਗਨਾ ਨੂੰ ਕਿਹਾ ਕਿ ਤੁਸੀਂ ਅਯੁੱਧਿਆ ਵਿੱਚ ਰਾਮ ਮੰਦਰ ਦਾ ਦਰਸ਼ਨ ਕਰਨ ਜ਼ਰੂਰ ਆਓ ਜੀ। ਇਸ ਤੋਂ ਬਾਅਦ ਕੰਗਨਾ ਨੇ ਕਿਹਾ ਕਿ ਰਾਮਚੰਦਰ ਦੀ ਤਰ੍ਹਾਂ ਤਪੱਸਵੀ ਰਾਜਾ ਦਾ ਇੱਥੇ (ਉੱਤਰ ਪ੍ਰਦੇਸ਼) ਰਾਜ ਰਹੇ, ਤੁਹਾਨੂੰ ਸ਼ੁੱਭਕਾਮਨਾਵਾਂ। ਸੀ.ਐੱਮ. ਯੋਗੀ ਨੇ ਅਦਾਕਾਰਾ ਨੂੰ ਕਿਹਾ ਕਿ ਯੂ.ਪੀ. ਨਾਲ ਸਬੰਧਤ ਕੋਈ ਗੱਲ ਹੋਵੇ ਤਾਂ ਬੇਸ਼ੱਕ ਦੱਸੋ।

ਇਹ ਵੀ ਪੜ੍ਹੋ - ਯੂ.ਪੀ. 'ਚ ਕੈਰਾਨਾ ਦੀ ਪਟਾਕਾ ਫੈਕਟਰੀ 'ਚ ਧਮਾਕਾ ਹੋਣ ਕਾਰਨ ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ

ਮੁਲਾਕਾਤ ਦੀ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕਰਦੇ ਹੋਏ ਕੰਗਨਾ ਨੇ ਕਿਹਾ ਕਿ ਮੈਂ ਉੱਤਰ ਪ੍ਰਦੇਸ਼ ਸਰਕਾਰ ਨੂੰ ਫਿਲਮ (ਤੇਜਸ) ਦੀ ਸ਼ੂਟਿੰਗ ਵਿੱਚ ਸਹਿਯੋਗ ਲਈ ਧੰਨਵਾਦ ਦਿੱਤਾ ਅਤੇ ਮਾਣਯੋਗ ਮੁੱਖ ਮੰਤਰੀ ਨੂੰ ਉਨ੍ਹਾਂ ਦੀਆਂ ਅਗਲੀਆਂ ਚੋਣਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸੀ.ਐੱਮ. ਯੋਗੀ ਨੇ ਕੰਗਨਾ ਰਣੌਤ ਨੂੰ ਯੂ.ਪੀ. ਸਰਕਾਰ ਦੀ 'ਵਨ ਡਿਸਟ੍ਰਿਕਟ ਵਨ ਪ੍ਰੋਡਕਟ' (ਓ.ਡੀ.ਓ.ਪੀ.) ਯੋਜਨਾ ਦਾ ਬ੍ਰਾਂਡ ਅੰਬੈਸਡਰ ਬਣਾਇਆ ਹੈ।

ਇਹ ਵੀ ਪੜ੍ਹੋ - ਕਿਸਾਨ ਆਗੂਆਂ ਦਾ ਵੱਡਾ ਐਲਾਨ, ਕੱਲ੍ਹ ਕਾਂਗਰਸੀ ਵਿਧਾਇਕਾਂ ਦੇ ਘਰਾਂ ਅੱਗੇ ਲਾਉਣਗੇ ਪੱਕੇ ਧਰਨੇ

ਉਨ੍ਹਾਂ ਨੇ ਕਿਹਾ, ''ਮੈਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਡੇ ਕੋਲ ਉੱਤਰ ਪ੍ਰਦੇਸ਼ ਵਿੱਚ ਇੱਕ ਤਪੱਸਵੀ ਰਾਜਾ ਸ਼੍ਰੀ ਰਾਮ ਚੰਦਰ ਸਨ ਅਤੇ ਹੁਣ ਸਾਡੇ ਕੋਲ ਯੋਗੀ ਆਦਿਤਿਅਨਾਥ ਹਨ… ਤੁਹਾਡਾ ਸ਼ਾਸਨ ਜਾਰੀ ਰਹੇ ਮਹਾਰਾਜ ਜੀ। ਉਨ੍ਹਾਂ ਨੇ ਮੈਨੂੰ ਇੱਕ ਸਿੱਕਾ ਉਪਹਾਰ ਵਿੱਚ ਦਿੱਤਾ ਜੋ ਰਾਮ ਜਨਮ ਭੂਮੀ ਪੂਜਨ ਵਿੱਚ ਪ੍ਰਯੋਗ ਕੀਤਾ ਗਿਆ ਸੀ…ਕੀ ਯਾਦਗਾਰ ਸ਼ਾਮ। ਧੰਨਵਾਦ ਮਹਾਰਾਜ ਜੀ।''

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 

Inder Prajapati

This news is Content Editor Inder Prajapati