ਪਾਕਿ ਨੂੰ ਪੁਲਵਾਮਾ ਹਮਲੇ ਦਾ ਮੂੰਹਤੋੜ ਜਵਾਬ, ਮਾਰਿਆ ਗਿਆ ਕੰਧਾਰ ਹਾਈਜੈਕ ਦਾ ਦੋਸ਼ੀ

02/26/2019 5:54:30 PM

ਨਵੀਂ ਦਿੱਲੀ-ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਅੱਜ ਸਰਹੱਦ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਸਥਿਤ ਅੱਤਵਾਦੀ ਢਾਂਚੇ 'ਤੇ ਬੰਬਾਰੀ ਕੀਤੀ। ਇਸ ਹਮਲੇ 'ਚ ਮਸੂਦ ਅਜ਼ਹਰ ਦੇ ਸਾਲੇ ਯੁਸੂਫ ਅਜ਼ਹਰ ਅਤੇ ਵੱਡੇ ਭਰਾ ਇਬ੍ਰਾਹਿਮ ਅਜ਼ਹਰ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ। ਪਰ ਹੁਣ ਤੱਕ ਇਸ ਦੀ ਆਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਮਸੂਦ ਦਾ ਭਰਾ ਇਬ੍ਰਾਹਿਮ ਅਜ਼ਹਰ ਆਈ. ਸੀ-814 ਹਾਈਜੈਕ 'ਚ ਵੀ ਸ਼ਾਮਿਲ ਸੀ। 1999 'ਚ ਇੰਡੀਅਨ ਏਅਰਲਾਈਨਜ਼ ਦਾ ਇਕ ਜਹਾਜ਼ ਨੇਪਾਲ ਤੋਂ ਹਾਈਜੈਕ ਕਰ ਲਿਆ ਗਿਆ ਸੀ। ਅੱਤਵਾਦੀ ਇਸ ਜਹਾਜ਼ ਨੂੰ ਕਾਠਮੰਡੂ ਤੋਂ ਅੰਮ੍ਰਿਤਸਰ ਅਤੇ ਲਾਹੌਰ ਤੋਂ ਬਾਅਦ ਅਫਗਾਨਿਸਤਾਨ ਦੇ ਕੰਧਾਰ ਸ਼ਹਿਰ ਲੈ ਗਏ ਸੀ। ਉੱਥੇ 178 ਯਾਤਰੀਆਂ ਦੀ ਰਿਹਾਈ ਦੇ ਬਦਲੇ ਅੱਤਵਾਦੀਆਂ ਨੇ ਮੌਲਾਨਾ ਮਸੂਦ ਅਜ਼ਹਰ ਸਮੇਤ 3 ਅੱਤਵਾਦੀਆਂ ਨੂੰ ਰਿਹਾਅ ਕੀਤਾ ਗਿਆ ਸੀ।

PunjabKesari

ਇੰਝ ਦਿੱਤਾ ਸੀ ਘਟਨਾ ਨੂੰ ਅੰਜ਼ਾਮ-
24 ਦਸੰਬਰ 1999 ਨੂੰ 5 ਅੱਤਵਾਦੀਆਂ ਨੇ 178 ਯਾਤਰੀਆਂ ਵਾਲੇ ਇੰਡੀਅਨ ਏਅਰਲਾਈਨਜ਼ ਦੇ ਆਈ. ਸੀ-814 ਜਹਾਜ਼ ਨੂੰ ਕਾਠਮੰਡੂ ਤੋਂ ਹਾਈਜੈਕ ਕਰ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਪਲੇਨ ਨੂੰ ਹਾਈਜੈਕ ਕਰਨ ਵਾਲਿਆਂ 'ਚ ਮਸੂਦ ਦਾ ਭਰਾ ਇਬ੍ਰਾਹਿਮ ਅਜ਼ਹਰ ਵੀ ਸ਼ਾਮਿਲ ਸੀ। ਇਹ ਜਹਾਜ਼ ਇਕ ਹਫਤੇ ਤੱਕ ਅੱਤਵਾਦੀਆਂ ਦੇ ਕਬਜ਼ੇ 'ਚ ਰਿਹਾ ਸੀ। ਅੱਤਵਾਦੀਆਂ ਨੇ ਜਹਾਜ਼ 'ਚ ਈਂਧਣ ਭਰਵਾਉਣ ਲਈ ਸਭ ਤੋਂ ਪਹਿਲਾਂ ਲਾਹੌਰ 'ਚ ਉਤਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪਾਕਿਸਤਾਨ ਨੇ ਈਂਧਣ ਭਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਅੰਮ੍ਰਿਤਸਰ 'ਚ ਉਤਾਰਿਆ ਗਿਆ ਪਰ ਕੁਝ ਸਮੱਸਿਆਵਾਂ ਦੇ ਚੱਲਦਿਆਂ ਈਂਧਣ ਨਹੀਂ ਭਰਿਆ ਜਾ ਸਕਿਆ ਸੀ।

PunjabKesari

ਮਸੂਦ ਅਜ਼ਹਰ ਸਮੇਤ 20 ਕਰੋੜ ਡਾਲਰ ਦੀ ਮੰਗੀ ਸੀ ਫਿਰੌਤੀ-
ਭਾਰਤ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪਾਕਿਸਤਾਨ ਅਥਾਰਿਟੀ ਨੂੰ ਏਅਰਕ੍ਰਾਫਟ ਦੀ ਲੈਂਡਿੰਗ ਲਈ ਮਨਜ਼ੂਰੀ ਦੇਣ ਲਈ ਕਿਹਾ ਸੀ। ਲਾਹੌਰ 'ਚ ਈਂਧਣ ਭਰਨ ਤੋਂ ਬਾਅਦ ਪਲੇਨ ਨੂੰ ਦੁਬਈ 'ਚ ਲਿਆਂਦਾ ਗਿਆ। 25 ਦਸੰਬਰ 1999 ਦੀ ਸਵੇਰੇ ਜਹਾਜ਼ ਨੇ ਦੁਬਈ ਤੋਂ ਆਫਿਗਾਨਿਸਤਾਨ ਲਈ ਉਡਾਣ ਭਰੀ ਅਤੇ ਕੰਧਾਰ 'ਚ ਲੈਂਡਿੰਗ ਕੀਤੀ। ਹਾਈਜੈਕ ਕਰਨ ਵਾਲਿਆਂ ਨੇ ਭਾਰਤ ਸਰਕਾਰ ਤੋਂ ਮੌਲਾਨਾ ਮਸੂਦ ਅਜ਼ਹਰ ਤੋਂ ਇਲਾਵਾ ਜੇਲ 'ਚ ਬੰਦ 35 ਅੱਤਵਾਦੀਆਂ ਨੂੰ ਛੱਡਣ ਅਤੇ 29 ਕਰੋੜ ਡਾਲਰ ਦੀ ਫਿਰੌਤੀ ਦੀ ਮੰਗ ਕੀਤੀ।

PunjabKesari

ਰਿਹਾਈ ਤੋਂ ਬਾਅਦ ਮਸੂਦ ਨੇ ਰੱਖੀ ਜੈਸ਼-ਏ-ਮੁਹੰਮਦ ਦੀ ਨੀਂਹ-
ਬਾਅਦ 'ਚ ਹਾਈਜੈਕ ਕਰਨ ਵਾਲਿਆਂ ਨੇ ਫਿਰੌਤੀ ਦੀ ਮੰਗ ਛੱਡ ਦਿੱਤੀ ਅਤੇ ਤਿੰਨ ਅੱਤਵਾਦੀਆਂ ਦੀ ਰਿਹਾਈ ਦਾ ਸੌਦਾ ਕੀਤਾ, ਜਿਸ 'ਚ ਮੌਲਾਨਾ ਮਸੂਦ ਅਜ਼ਹਰ ਮੁੱਖ ਰੂਪ 'ਚ ਸ਼ਾਮਿਲ ਸੀ। ਤਰੁੰਤ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਯਾਤਰੀਆਂ ਦੀ ਜਾਨ ਬਚਾਉਣ ਲਈ ਤਿੰਨ ਅੱਤਵਾਦੀਆਂ ਮੌਲਾਨਾ ਮਸੂਦ ਅਜ਼ਹਰ, ਮੁਸ਼ਤਾਕ ਅਹਿਮਦ ਜ਼ਰਗਰ ਅਤੇ ਅਹਿਮਦ ਉਮਰ ਸਈਦ ਸ਼ੇਖ ਨੂੰ ਕੰਧਾਰ ਲਿਜਾ ਕੇ ਰਿਹਾਅ ਕਰ ਦਿੱਤਾ ਸੀ। 31 ਦਸੰਬਰ ਨੂੰ ਯਾਤਰੀਆਂ ਦੀ ਰਿਹਾਈ ਹੋਈ, ਜਿਨ੍ਹਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ। ਇਸ ਤੋਂ ਬਾਅਦ ਮਸੂਦ ਅਜ਼ਹਰ ਨੇ ਸਾਲ 2000 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੀ ਨੀਂਹ ਰੱਖੀ ਸੀ।


Iqbalkaur

Content Editor

Related News