ਭਾਰਤ ਦੀ ਪਹਿਲੀ ਮਹਿਲਾ DGP ਕੰਚਨ ਚੌਧਰੀ ਦਾ ਦੇਹਾਂਤ

08/27/2019 10:52:12 AM

ਦੇਹਰਾਦੂਨ— ਉੱਤਰਾਖੰਡ ਅਤੇ ਭਾਰਤ ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਕੰਚਨ ਚੌਧਰੀ ਭੱਟਾਚਾਰੀਆ ਦਾ ਲੰਬੀ ਬੀਮਾਰੀ ਤੋਂ ਬਾਅਦ ਸੋਮਵਾਰ ਰਾਤ ਦੇਹਾਂਤ ਹੋ ਗਿਆ। ਕੰਚਨ 1973 ਬੈਂਚ ਦੀ ਆਈ. ਪੀ. ਐੱਸ. ਅਧਿਕਾਰੀ ਵੀ ਰਹਿ ਚੁੱਕੀ ਹੈ, ਜਿਨ੍ਹਾਂ ਦੀ 2004 ਵਿਚ ਉੱਤਰਾਖੰਡ ਦੇ ਡੀ. ਜੀ. ਪੀ. ਵਜੋਂ ਨਿਯੁਕਤੀ ਨੇ ਇਤਿਹਾਸ ਰਚਿਆ ਸੀ। ਉਹ 31 ਅਕਤੂਬਰ 2007 ਨੂੰ ਡੀ. ਜੀ. ਪੀ. ਦੇ ਅਹੁਦੇ ਤੋਂ ਰਿਟਾਇਰਡ (ਸੇਵਾ ਮੁਕਤ) ਹੋ ਗਈ ਸੀ। ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਸਿਆਸਤ ਵਿਚ ਆਪਣੀ ਕਿਸਮਤ ਅਜਮਾਈ ਅਤੇ ਸਾਲ 2014 ਦੀਆਂ ਲੋਕ ਸਭਾ ਚੋਣਾਂ ’ਚ ਹਰੀਦੁਆਰ ਸੰਸਦੀ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੀ ਟਿਕਟ ਤੋਂ ਚੋਣ ਲੜੀ ਸੀ ਪਕ ਉਹ ਚੋਣ ਹਾਰ ਗਈ ਸੀ।


ਓਧਰ ਉੱਤਰਾਖੰਡ ਪੁਲਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਕੰਚਨ ਚੌਧਰੀ ਭੱਟਾਚਾਰੀਆ ਨੂੰ ਯਾਦ ਕੀਤਾ। ਟਵੀਟ ਕੀਤਾ ਗਿਆ, ‘‘ ਪ੍ਰਦੇਸ਼ ਦੀ ਸਾਬਕਾ ਡੀ. ਜੀ. ਪੀ. ਕੰਚਨ ਚੌਧਰੀ ਭੱਟਾਚਾਰੀਆ, 1973 ਬੈਂਚ ਦੀ ਆਈ. ਪੀ. ਐੱਸ. ਅਧਿਕਾਰੀ, ਜੋ ਕੁਝ ਸਮੇਂ ਤੋਂ ਬੀਮਾਰ ਸੀ ਦੇ ਦੇਹਾਂਤ ’ਤੇ ਉੱਤਰਾਖੰਡ ਪੁਲਸ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੋਗ ਜ਼ਾਹਰ ਕਰਦੀ ਹੈ ਅਤੇ ਉੱਤਰਾਖੰਡ ਪੁਲਸ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਦੀ ਹੈ।’’

Tanu

This news is Content Editor Tanu