ਕਮਲੇਸ਼ ਕਤਲ ਕਾਂਡ : ਕਾਤਲਾਂ ਨੂੰ ਪਿਸਟਲ ਦੇਣ ਵਾਲਾ ਚੜ੍ਹਿਆ ਪੁਲਸ ਅੜਿੱਕੇ

11/02/2019 12:41:21 PM

ਲਖਨਊ (ਵਾਰਤਾ)— ਹਿੰਦੂ ਸਮਾਜ ਪਾਰਟੀ ਦੇ ਨੇਤਾ ਕਮਲੇਸ਼ ਤਿਵਾੜੀ ਦੇ ਕਾਤਲਾਂ ਨੂੰ ਪਿਸਟਲ ਦੇਣ ਵਾਲੇ ਯੂਸੁਫ ਖਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਯੂਸੁਫ ਦੀ ਗ੍ਰਿਫਤਾਰੀ ਵਿਚ ਗੁਜਰਾਤ ਏ. ਟੀ. ਐੱਸ. ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉੱਤਰ ਪ੍ਰਦੇਸ਼ ਅਤੇ ਗੁਜਰਾਤ ਏ. ਟੀ. ਐੱਸ. ਦੀ ਸਾਂਝੀ ਟੀਮ ਨੇ ਯੂਸੁਫ ਦੀ ਗ੍ਰਿਫਤਾਰੀ ਸ਼ੁੱਕਰਵਾਰ ਦੀ ਸ਼ਾਮ ਨੂੰ ਕਾਨਪੁਰ ਤੋਂ ਕੀਤੀ। ਯੂਸੁਫ ਕੋਲੋਂ 2 ਮੋਬਾਇਲ ਫੋਨ ਬਰਾਮਦ ਹੋਏ ਹਨ, ਜਿਸ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ ਅਤੇ ਕਾਲ ਡਿਟੇਲ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਹੋਵੇਗੀ। ਟੀਮ ਪੁੱਛ-ਗਿੱਛ ਲਈ ਯੂਸੁਫ ਨੂੰ ਲਖਨਊ ਲੈ ਕੇ ਆਈ ਹੈ।

ਇੱਥੇ ਦੱਸ ਦੇਈਏ ਕਿ ਹਿੰਦੂ ਸਮਾਜ ਪਾਰਟੀ ਦੇ ਰਾਸ਼ਟਰੀ ਨੇਤਾ ਕਮਲੇਸ਼ ਤਿਵਾੜੀ ਦੀ ਹੱਤਿਆ ਦੇ ਮੁੱਖ ਦੋਸ਼ੀ ਅਸ਼ਫਾਕ ਅਤੇ ਮੋਈਨੁਦੀਨ ਨੂੰ ਯੂਸੁਫ ਨੇ ਪਿਸਟਲ ਦਿਵਾਈ ਸੀ। ਉੱਤਰ ਪ੍ਰਦੇਸ਼ ਅਤੇ ਗੁਜਰਾਤ ਏ. ਟੀ. ਐੱਸ. ਦੀ ਟੀਮ ਨੇ ਸ਼ੁੱਕਰਵਾਰ ਦੀ ਸ਼ਾਮ 6:00 ਵਜੇ ਕਾਨਪੁਰ ਦੇ ਘੰਟਾਘਰ ਇਲਾਕੇ ਤੋਂ ਯੂਸੁਫ ਨੂੰ ਗ੍ਰਿਫਤਾਰ ਕੀਤਾ। ਯੂਸੁਫ ਫਤਿਹਪੁਰ ਦੇ ਹਥਗਾਓਂ ਥਾਣਾ ਖੇਤਰ ਵਿਚ ਸਥਿਤ ਰਾਏਪੁਰ ਮੁਵਾਰੀ ਦਾ ਰਹਿਣ ਵਾਲਾ ਹੈ। ਕਮਲੇਸ਼ ਤਿਵਾੜੀ ਦਾ ਕਤਲ ਲਖਨਊ ਵਿਚ ਉਨ੍ਹਾਂ ਦੇ ਘਰ 'ਚ ਗੋਲੀ ਮਾਰ ਕੇ ਕੀਤਾ ਗਿਆ ਸੀ।

Tanu

This news is Content Editor Tanu