ਕਮਲੇਸ਼ ਤਿਵਾੜੀ ਕਤਲ ਮਾਮਲੇ 'ਚ ਵੱਡੀ ਸਫਲਤਾ, ਮਹਾਰਾਸ਼ਟਰ ATS ਨੇ ਫੱੜ੍ਹਿਆ ਸ਼ੱਕੀ

10/21/2019 8:47:02 PM

ਨਾਗਪੁਰ — ਕਮਲੇਸ਼ ਤਿਵਾੜੀ ਕਤਲਕਾਂਡ 'ਚ ਮਹਾਰਾਸ਼ਟਰ ਏ.ਟੀ.ਐੱਸ. ਨੂੰ ਵੱਡੀ ਕਾਮਯਾਬੀ ਮਿਲੀ ਹੈ। ਹਿੰਦੂ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕਮਲੇਸ਼ ਤਿਵਾੜੀ ਕਤਲਕਾਂਡ 'ਚ ਮਹਾਰਾਸ਼ਟਰ ਏ.ਟੀ.ਐੱਸ. ਨੇ ਇਕ ਹੋਰ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ ਫੜ੍ਹੇ ਗਏ ਦੋਸ਼ੀ ਦਾ ਨਾਂ ਸਈਅਦ ਆਸਿਮ ਅਲੀ ਹੈ। ਏ.ਟੀ.ਐੱਸ. ਦੀ ਨਾਗਪੁਰ ਯੂਨਿਟ ਨੇ ਦੱਸਿਆ ਕਿ ਦੋਸ਼ੀ ਸਈਅਦ ਆਸਿਮ ਅਲੀ ਦੀ ਕਮਲੇਸ਼ ਤਿਵਾੜੀ ਕਤਲਕਾਂਡ 'ਚ ਕਥਿਤ ਤੌਰ 'ਤੇ ਅਹਿਮ ਭੂਮਿਕਾ ਸੀ। ਉਹ ਦੂਜੇ ਕਾਤਲਾਂ ਨਾਲ ਲਗਾਤਾਰ ਸੰਪਰਕ 'ਚ ਸੀ।

ਉੱਤਰ ਪ੍ਰਦੇਸ਼ ਪੁਲਸ ਨੇ ਸੋਮਵਾਰ ਨੂੰ ਦੋਸ਼ੀ ਨੂੰ ਨਾਗਪੁਰ ਦੀ ਅਦਾਲਤ 'ਚ ਪੇਸ਼ ਕੀਤਾ ਅਤੇ ਉਸ ਦੀ ਟਰਾਂਜਟਿ ਰਿਮਾਂਡ ਹਾਸਲ ਕੀਤੀ। ਇਸ ਤੋਂ ਪਹਿਲਾਂ ਇਸੇ ਮਾਮਲੇ 'ਚ ਯੂ.ਪੀ. ਪੁਲਸ ਨੇ ਗੁਜਰਾਤ ਤੋਂ ਤਿੰਨ ਸ਼ੱਕੀਆਂ ਨੂੰ ਲਖਨਊ ਲੈ ਕੇ ਆਈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਯੂ.ਪੀ. ਪੁਲਸ ਨੇ ਸ਼ਨੀਵਾਰ ਸ਼ਾਮ ਨੂੰ ਲਖਨਊ ਕੇ ਕੈਸਰਬਾਗ ਸਥਿਤ ਹੋਟਲ ਦੇ ਉਸ ਕਮਰੇ ਦੀ ਤਲਾਸ਼ੀ ਲਈ ਸੀ ਜਿਸ 'ਚ ਕਮਲੇਸ਼ ਤਿਵਾੜੀ ਦੇ ਕਾਤਲ ਰੁਕੇ ਸਨ।

ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਕੈਸਰਬਾਗ ਸਥਿਤ ਹੋਟਲ ਪਹੁੰਚੇ ਅਤੇ ਕੱਪੜੇ ਬਦਲਣ ਤੋਂ ਬਾਅਦ ਫਰਾਰ ਹੋ ਗਏ ਸਨ। ਪੁਲਸ ਨੇ ਹੋਟਲ ਦੇ ਕਮਰੇ ਤੋਂ ਕਤਲ 'ਚ ਇਸਤੇਮਾਲ ਕੀਤਾ ਚਾਕੂ ਅਤੇ ਖੂਨ ਲੱਗਾ ਭਗਵਾ ਰੰਗ ਦਾ ਕੁੜਤਾ ਵੀ ਬਰਾਮਦ ਕਰ ਲਿਆ ਹੈ। ਦੱਸ ਦਈਏ ਕਿ ਐਤਵਾਰ ਨੂੰ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਮਲੇਸ਼ ਤਿਵਾੜੀ ਦੇ ਪਰਿਵਾਰਕ ਮੈਂਬਰਾਂ ਨਾਲ ਲਖਨਊ 'ਚ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਨਿਆਂ ਮਿਲਣ ਦਾ ਭਰੋਸਾ ਦਿਵਾਇਆ ਸੀ।


Inder Prajapati

Content Editor

Related News