ਲੋਕ ਸਭਾ ਚੋਣਾਂ : ਚੌਥੇ ਗੇੜ ''ਚ ਕਮਲਨਾਥ ਦੇ ਬੇਟੇ ਨਕੁਲ ਨਾਥ ਹਨ ਸਭ ਤੋਂ ਧਨੀ

04/24/2019 4:53:23 PM

ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੇ ਚੌਥੇ ਪੜਾਅ 'ਚ 9 ਰਾਜਾਂ ਦੇ 71 ਸੰਸਦੀ ਖੇਤਰਾਂ ਤੋਂ ਕਿਸਮਤ ਅਜਮਾ ਰਹੇ 943 ਉਮੀਦਵਾਰਾਂ 'ਚ ਸਭ ਤੋਂ ਧਨੀ ਉਮੀਦਵਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਬੇਟੇ ਨਕੁਲ ਨਾਥ ਹਨ। ਚੋਣ ਵਿਸ਼ਲੇਸ਼ਣ ਨਾਲ ਜੁੜੀ ਸੋਧ ਸੰਸਥਾ ਏ.ਡੀ.ਆਰ. ਦੀ ਚੌਥੇ ਗੇੜ ਦੀ ਚੋਣ 'ਚ ਕਿਸਮਤ ਅਜਮਾ ਰਹੇ 928 ਉਮੀਦਵਾਰਾਂ ਦੇ ਹਲਫਨਾਮਿਆਂ ਦੇ ਵਿਸ਼ਲੇਸ਼ਣ 'ਤੇ ਆਧਾਰਤ ਰਿਪੋਰਟ ਅਨੁਸਾਰ ਛਿੰਦਵਾੜਾ ਸੰਸਦੀ ਖੇਤਰ ਤੋਂ ਕਾਂਗਰਸ ਉਮੀਦਵਾਰ ਨਕੁਲ ਨਾਥ ਨੇ ਆਪਣੇ ਹਲਫਨਾਮੇ 'ਚ 660 ਕਰੋੜ ਰੁਪਏ ਤੋਂ ਵਧ ਦੀ ਚੱਲ-ਅਚੱਲ ਜਾਇਦਾਦ ਦਾ ਖੁਲਾਸਾ ਕੀਤਾ ਹੈ। ਬੁੱਧਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਨਕੁਲ ਨਾਥ ਕੋਲ 618 ਕਰੋੜ ਰੁਪਏ ਚੱਲ ਅਤੇ 41 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ।
 

ਸੰਜੇ ਸੁਸ਼ੀਲ ਭੌਂਸਲੇ ਦੂਜੇ ਸਭ ਤੋਂ ਧਨੀ ਉਮੀਦਵਾਰ
ਜ਼ਿਕਰਯੋਗ ਹੈ ਕਿ ਚੌਥੇ ਪੜਾਅ ਲਈ 29 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਰਿਪੋਰਟ ਅਨੁਸਾਰ ਇਸ ਪੜਾਅ 'ਚ ਦੂਜੇ ਸਭ ਤੋਂ ਧਨੀ ਉਮੀਦਵਾਰ ਦੱਖਣ ਮੱਧ ਮੁੰਬਈ ਸੀਟ ਤੋਂ ਵਾਂਝੇ ਬਹੁਜਨ ਅਗਾੜੀ ਦੇ ਟਿਕਟ 'ਤੇ ਚੋਣ ਲੜ ਰਹੇ ਸੰਜੇ ਸੁਸ਼ੀਲ ਭੌਂਸਲੇ ਹਨ। ਉਨ੍ਹਾਂ ਕੋਲ 125 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਦੀ ਝਾਂਸੀ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਸ਼ਰਮਾ 124 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਦੇ ਰੂਪ 'ਚ ਕੁਝ ਵੀ ਨਹੀਂ ਹੈ। ਜਾਇਦਾਦ ਦੀ ਕੀਮਤ ਜ਼ੀਰੋ ਦੱਸਣ ਵਾਲੇ ਉਮੀਦਵਾਰਾਂ 'ਚ ਮਹਾਰਾਸ਼ਟਰ ਦੇ ਨਾਸਿਕ ਤੋਂ ਪ੍ਰਿਯੰਕਾ ਰਾਮਰਾਵ ਸ਼ਿਰੋਲੇ, ਥਾਣੇ ਸੀਟ ਤੋਂ ਵਿਠੱਲ ਨਾਥ ਚੌਹਾਨ ਅਤੇ ਰਾਜਸਥਾਨ ਦੀ ਟੋਂਕ ਸਵਾਈ ਮਾਧੋਪੁਰ ਸੀਟ ਤੋਂ ਉਮੀਦਵਾਰ ਪ੍ਰੇਮਲੱਤਾ ਬੰਸ਼ੀਲਾਲ ਹਨ। ਰਿਪੋਰਟ ਅਨੁਸਾਰ ਚੌਥੇ ਪੜਾਅ 'ਚ ਪਿਛਲੇ ਤਿੰਨ ਪੜਾਅ ਦੀ ਤੁਲਨਾ 'ਚ ਮਹਿਲਾ ਉਮੀਦਵਾਰਾਂ ਦੀ ਮੌਜੂਦਗੀ ਜ਼ਿਆਦਾ ਹੈ।
 

40 ਫੀਸਦੀ ਉਮੀਦਵਾਰ 5ਵੀਂ ਤੋਂ 12ਵੀਂ ਤੱਕ ਪੜ੍ਹੇ 
ਚੌਥੇ ਪੜਾਅ 'ਚ 10 ਫੀਸਦੀ ਮਹਿਲਾ ਉਮੀਦਵਾਰ ਚੋਣ ਮੈਦਾਨ 'ਚ ਹਨ, ਜਦੋਂ ਕਿ ਪਹਿਲੇ ਤਿੰਨ ਪੜਾਆਂ 'ਚ ਮਹਿਲਾ ਉਮੀਦਵਾਰਾਂ ਦੀ ਗਿਣਤੀ 7,8 ਅਤੇ 9 ਫੀਸਦੀ ਸੀ। ਸਿੱਖਿਆ ਯੋਗਤਾ ਦੇ ਮਾਮਲੇ 'ਚ ਚੌਥੇ ਪੜਾਅ ਦੇ ਲਗਭਗ ਅੱਧੇ ਉਮੀਦਵਾਰ (49 ਫੀਸਦੀ) ਗਰੈਜੂਏਟ ਹਨ ਅਤੇ 44 ਫੀਸਦੀ ਉਮੀਦਵਾਰ 5ਵੀਂ ਤੋਂ 12ਵੀਂ ਤੱਕ ਪੜ੍ਹੇ ਹਨ। ਚੌਥੇ ਪੜਾਅ 'ਚ ਅਪਰਾਧਕ ਪਿੱਠਭੂਮੀ ਦੇ ਜ਼ਿਆਦਾ ਉਮੀਦਵਾਰ ਹਨ। ਰਿਪੋਰਟ ਅਨੁਸਾਰ ਇਸ ਪੜਾਅ 'ਚ 23 ਫੀਸਦੀ ਉਮੀਦਵਾਰਾਂ ਨੇ ਆਪਣੇ ਵਿਰੁੱਧ ਅਪਰਾਧਕ ਮਾਮਲਿਆਂ ਦਾ ਖੁਲਾਸਾ ਕੀਤਾ, ਜਦੋਂ ਕਿ 17 ਫੀਸਦੀ ਉਮੀਦਵਾਰਾਂ ਵਿਰੁੱਧ ਗੰਭੀਰ ਅਪਰਾਧਕ ਮਾਮਲੇ ਪੈਂਡਿੰਗ ਹਨ। ਇਨ੍ਹਾਂ 'ਚ ਜ਼ਿਆਦਾਤਰ ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰ ਸ਼ਾਮਲ ਹਨ। ਚੌਥੇ ਪੜਾਅ 'ਚ ਭਾਜਪਾ ਦੇ 57 'ਚੋਂ 45 ਅਤੇ ਕਾਂਗਰਸ ਦੇ 57 'ਚੋਂ 27 ਉਮੀਦਵਾਰਾਂ ਨੇ ਆਪਣੇ ਹਲਫਨਾਮੇ 'ਚ ਅਪਰਾਧਕ ਅਤੇ ਗੰਭੀਰ ਅਪਰਾਧਕ ਮਾਮਲਿਆਂ ਦਾ ਖੁਲਾਸਾ ਕੀਤਾ ਹੈ।

DIsha

This news is Content Editor DIsha