ਕਮਲਨਾਥ ਦੇ 'ਆਈਟਮ' ਵਾਲੇ ਬਿਆਨ ਨੂੰ ਰਾਹੁਲ ਨੇ ਦੱਸਿਆ ਮੰਦਭਾਗੀ, ਕਿਹਾ- ਮੈਨੂੰ ਅਜਿਹੀ ਭਾਸ਼ਾ ਪਸੰਦ ਨਹੀਂ

10/20/2020 2:44:43 PM

ਨਵੀਂ ਦਿੱਲੀ- ਮੱਧ ਪ੍ਰਦੇਸ਼ ਦੀ ਮੰਤਰੀ ਇਮਰਤੀ ਦੇਵੀ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਵਲੋਂ 'ਆਈਟਮ' ਕਹੇ ਜਾਣ ਦਾ ਮਾਮਲਾ ਵਧਦਾ ਜਾ ਰਿਹਾ ਹੈ। ਹੁਣ ਇਸ ਮਾਮਲੇ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਕਮਲਨਾਥ ਦੇ ਬਿਆਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਮੈਨੂੰ ਇਸ ਤਰ੍ਹਾਂ ਦੀ ਭਾਸ਼ਾ ਪਸੰਦ ਨਹੀਂ ਹੈ।

 

ਇਹ ਵੀ ਪੜ੍ਹੋ : ਕਮਲਨਾਥ ਦੇ ਵਿਗੜੇ ਬੋਲ, ਭਾਜਪਾ ਦੀ ਉਮੀਦਵਾਰ ਬੀਬੀ ਨੂੰ ਕਿਹਾ 'ਆਈਟਮ'

ਰਾਹੁਲ ਨੇ ਮੰਗਲਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਮਲਨਾਥ ਜੀ ਮੇਰੀ ਪਾਰਟੀ ਦੇ ਹਨ ਪਰ ਵਿਅਕਤੀਗਤ ਰੂਪ ਨਾਲ ਮੈਨੂੰ ਉਸ ਤਰ੍ਹਾਂ ਦੀ ਭਾਸ਼ਾ ਪਸੰਦ ਨਹੀਂ ਹੈ, ਜਿਸ ਦਾ ਉਨ੍ਹਾਂ ਨੇ ਇਸਤੇਮਾਲ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਦੀ ਸ਼ਲਾਘਾ ਨਹੀਂ ਕਰਦਾ, ਭਾਵੇਂ ਉਹ ਕੋਈ ਵੀ ਹੋਵੇ। ਇਹ ਮੰਦਭਾਗੀ ਹੈ। ਦਰਅਸਲ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਮੰਤਰੀ ਅਤੇ ਆਦਿਵਾਸੀ ਨੇਤਾ ਬਿਸਾਹੂਲਾਲ ਸਿੰਘ ਇਕ ਵੀਡੀਓ ਜਾਰੀ ਕੀਤਾ ਸੀ, ਜਿਸ 'ਚ ਕਮਲਨਾਥ ਭਾਜਪਾ ਉਮੀਦਵਾਰ ਬੀਬੀ ਲਈ ਅਪਮਾਨਜਨਕ ਸ਼ਬਦ ਦੀ ਵਰਤੋਂ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਕਮਲਨਾਥ ਦੇ 'ਆਈਟਮ' ਵਾਲੇ ਬਿਆਨ 'ਤੇ ਭਖੀ ਸਿਆਸਤ, ਹੁਣ ਖ਼ੁਦ ਇਮਰਤੀ ਦੇਵੀ ਨੇ ਦਿੱਤਾ ਕਰਾਰਾ ਜਵਾਬ

DIsha

This news is Content Editor DIsha