ਕਮਲਨਾਥ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼, ਰਾਜਪਾਲ ਨੂੰ ਲਿਖਿਆ ਪੱਤਰ

12/11/2018 11:58:59 PM

ਭੋਪਾਲ— ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਜਾਰੀ ਹੈ। ਹਾਲਾਂਕਿ ਤਾਜ਼ਾ ਅੰਕੜਿਆਂ ਦੇ ਅਨੁਸਾਰ ਕਾਂਗਰਸ ਨੇ 109 ਸੀਟਾਂ 'ਤੇ ਕਬਜ਼ਾ ਕੀਤਾ ਹੈ। ਜਦਕਿ ਬੀ.ਜੀ.ਪੀ. ਦੇ ਖਾਤੇ 'ਚ 105 ਸੀਟਾਂ ਮਿਲੀਆਂ ਹਨ। ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਕਾਂਗਰਸ ਸੂਬਾ ਪ੍ਰਧਾਨ ਕਮਲਨਾਥ ਨੇ ਵੱਡੀ ਪਾਰਟੀ ਹੋਣ ਦੇ ਖਾਤੇ ਦੇ ਨਾਤੇ ਦੀ ਰਾਜਪਾਲ ਨੂੰ ਸਰਕਾਰ ਦਾ ਦਾਅਵਾ ਪੇਸ਼ ਕਰਨ ਲਈ ਪੱਤਰ ਲਿਖਿਆ ਹੈ। ਕਮਲਨਾਥ ਨੇ ਰਾਜਪਾਲ ਆਨੰਦਬੇਨ ਪਟੇਲ ਨੂੰ ਪੱਤਰ ਲਿਖ ਕੇ ਰਿਜ਼ਲਟ ਪ੍ਰਕਿਰਿਆ ਆਉਣ ਤੋਂ ਬਾਅਦ ਅੱਜ ਰਾਤ 'ਚ ਹੀ ਮਿਲਣ ਦਾ ਸਮਾਂ ਮੰਗਿਆ ਹੈ।


ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣ ਦੇ ਨਤੀਜੇ ਲਗਭਗ ਆਖਰੀ ਚਰਣਾਂ 'ਚ ਹੈ। ਹੁਣ ਤੱਕ ਦੇ ਨਤੀਜੇ ਦੇ ਅਨੁਸਾਰ ਕਾਂਗਰਸ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਸਾਹਮਣੇ ਆਈ ਹੈ। ਕਾਂਗਰਸ ਨੂੰ ਹੁਣ ਤੱਕ 109 ਸੀਟਾਂ 'ਤੇ ਜਿੱਤ ਮਿਲ ਚੁੱਕੀ ਹੈ। ਕਰਨਾਟਕ ਚੋਣਾਂ ਨਤੀਜੇ ਤੋਂ ਬਾਅਦ ਕਾਂਗਰਸ ਜੇ.ਡੀ.ਐੱਸ. ਗਠਬੰਧਨ ਦੇ ਬਹੁਮਤ 'ਚ ਹੋਣ ਤੋਂ ਬਾਅਦ ਵੀ ਰਾਜਪਾਲ ਨੇ ਬੀ.ਜੇ.ਪੀ. ਨੂੰ ਮੌਕਾ ਦਿੱਤਾ ਸੀ। ਜਿਸ ਨਾਲ ਸਭਕ ਲੈਂਦੇ ਹੋਏ ਮੱਧਪ੍ਰਦੇਸ਼ 'ਚ ਕਾਂਗਰਸ ਦੇ ਕਮਲਨਾਥ ਨੇ ਰਾਤ 'ਚ ਹੀ ਰਾਜਪਾਲ ਤੋਂ ਮਿਲਣ ਦਾ ਸਮਾਂ ਮੰਗਿਆ।