ਕਲਕੀ ਆਸ਼ਰਮ 'ਤੇ ਛਾਪੇਮਾਰੀ, ਮਿਲੀ 500 ਕਰੋੜ ਦੀ ਜਾਇਦਾਦ

10/19/2019 4:01:39 PM

ਚੇਨਈ— ਕਲਕੀ ਆਸ਼ਰਮ ਦੇ ਸੰਚਾਲਕ ਕਲਕੀ ਭਗਵਾਨ ਅਤੇ ਉਨ੍ਹਾਂ ਦੇ ਬੇਟੇ ਕ੍ਰਿਸ਼ਨਾ ਦੇ ਕਈ ਟਿਕਾਣਿਆਂ 'ਤੇ ਆਮਦਨ ਟੈਕਸ ਵਿਭਾਗ ਦੀ ਟੀਮ ਨੇ ਪਿਛਲੇ ਤਿੰਨ ਦਿਨਾਂ 'ਚ ਛਾਪੇਮਾਰੀ ਕੀਤੀ ਹੈ। ਚੇਨਈ, ਬੈਂਗਲੁਰੂ ਅਤੇ ਆਂਧਰਾ ਪ੍ਰਦੇਸ਼ ਦੇ ਚਿਤੂਰ ਦੇ ਨਾਲ-ਨਾਲ 40 ਹੋਰ ਥਾਂਵਾਂ 'ਤੇ ਕੀਤੀ ਗਈ ਛਾਪੇਮਾਰੀ 'ਚ ਆਮਦਨ ਟੈਕਸ ਵਿਭਾਗ ਨੇ 43.9 ਕਰੋੜ ਰੁਪਏ, 25 ਲੱਖ ਡਾਲਰ ਅਤੇ 1271 ਕੈਰੇਟ (ਕੀਮਤ ਲਗਭਗ 5 ਕਰੋੜ ਰੁਪਏ) ਹੀਰਾ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ 500 ਕਰੋੜ ਰੁਪਏ ਦੀ ਅਣਐਲਾਨੀ ਆਮਦਨ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।

ਖੁਦ ਨੂੰ ਦੱਸਦਾ ਹੈ ਭਗਵਾਨ ਵਿਸ਼ਨੂੰ ਦਾ 10ਵਾਂ ਅਵਤਾਰ
'ਕਲਕੀ ਭਗਵਾਨ' ਉਰਫ਼ ਵਿਜੇ ਕੁਮਾਰ 70 ਸਾਲ ਦਾ ਵਿਅਕਤੀ ਹੈ। ਇਹ ਸ਼ਖਸ ਖੁਦ ਨੂੰ ਭਗਵਾਨ ਵਿਸ਼ਨੂੰ ਦਾ 10ਵਾਂ ਅਵਤਾਰ ਦੱਸਦਾ ਹੈ। 1980 'ਚ ਇਸ ਨੇ ਜੀਵਾਸ਼ਰਮ ਨਾਂ ਦੀ ਸੰਸਥਾ ਬਣਾਈ ਅਤੇ ਲੋਕਾਂ ਨੂੰ ਬਦਲਵੀਂ ਸਿੱਖਿਆ ਮੁਹੱਈਆ ਕਰਵਾਉਣ ਲੱਗਾ। ਇਸੇ ਸਮੇਂ 'ਚ ਇਸ ਸ਼ਖਸ ਨੇ ਵਨਨੇਸ ਯੂਨੀਵਰਸਿਟੀ ਵੀ ਖੋਲ੍ਹੀ। ਇਸ ਦੀ ਸੰਸਥਾ ਕਲਿਆਣ ਪਾਠਕ੍ਰਮ ਦਾ ਸੰਚਾਲਨ ਕਰਦੀ ਹੈ। ਵਿਜੇ ਕੁਮਾਰ ਇਸ ਤੋਂ ਪਹਿਲਾਂ ਇਹ ਸ਼ਖਸ ਐੱਲ.ਆਈ.ਸੀ. 'ਚ ਕਲਰਕ ਸੀ। ਇਸ ਆਸ਼ਰਮ ਨੂੰ ਵਿਜੇ ਕੁਮਾਰ, ਉਸ ਦੀ ਪਤਨੀ ਅਤੇ ਉਸ ਦਾ ਬੇਟਾ ਐੱਨਕੇਵੀ ਕ੍ਰਿਸ਼ਨਾ ਚਲਾਉਂਦਾ ਹੈ।

ਵਿਦੇਸ਼ਾਂ 'ਚ ਵੀ ਫੈਲਿਆ ਹੈ ਸੰਸਥਾ ਦਾ ਕਾਰੋਬਾਰ
ਆਮਦਨ ਟੈਕਸ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਸ ਸੰਸਥਾ ਦਾ ਕਾਰੋਬਾਰ ਦੇਸ਼ ਤੋਂ ਇਲਾਵਾ ਵਿਦੇਸ਼ਾਂ 'ਚ ਵੀ ਫੈਲਿਆ ਹੋਇਆ ਹੈ। ਇਸ ਸੰਸਥਾ ਨੇ ਵਿਦੇਸ਼ਾਂ 'ਚ ਪੈਸਾ ਲਗਾਇਆ ਹੈ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ 'ਚ ਵੀ ਇਸ ਸੰਸਥਾ ਨੇ ਜ਼ਮੀਨਾਂ ਖਰੀਦੀਆਂ ਹਨ। ਇਸ ਸੰਸਥਾ ਨੇ ਵਿਦੇਸ਼ਾਂ 'ਚ ਪੈਸਾ ਲਗਾਇਆ ਹੈ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ 'ਚ ਵੀ ਇਸ ਸੰਸਥਾ ਨੇ ਜ਼ਮੀਨਾਂ ਖਰੀਦੀਆਂ ਹਨ। ਇਸ ਸੰਸਥਾ ਨਾਲ ਜੁੜਨ ਵਾਲਿਆਂ 'ਚ ਕਈ ਵਿਦੇਸ਼ੀ ਵੀ ਸ਼ਾਮਲ ਹਨ।

DIsha

This news is Content Editor DIsha