ਜਸਟਿਸ ਪਿਨਾਕੀ ਚੰਦਰ ਘੋਸ਼ ਹੋਣਗੇ ਦੇਸ਼ ਦੇ ਪਹਿਲੇ ਲੋਕ ਪਾਲ

03/18/2019 4:06:11 AM

ਨਵੀਂ ਦਿੱਲੀ, (ਇੰਟ.)– ਦੇਸ਼ ਨੂੰ ਜਲਦੀ ਹੀ ਪਹਿਲਾ ਲੋਕਪਾਲ ਮਿਲ ਜਾਵੇਗਾ। ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੂੰ ਦੇਸ਼ ਦਾ ਪਹਿਲਾ ਲੋਕਪਾਲ ਬਣਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੰਗੋਈ, ਲੋਕ ਸਭਾ ਦੀ ਸਪੀਕਰ ਸੁਮਿਤਰਾ ਮਹਾਜਨ, ਪ੍ਰਸਿੱਧ ਕਾਨੂੰਨੀ ਮਾਹਿਰ ਮੁਕੁਲ ਰੋਹਤਗੀ ’ਤੇ ਆਧਾਰਿਤ ਚੋਣ ਕਮੇਟੀ ਨੇ ਉਨ੍ਹਾਂ ਦਾ ਨਾਂ ਤੈਅ ਕੀਤਾ ਹੈ। ਇਸ ਸਬੰਧੀ ਬਾਕਾਇਦਾ ਐਲਾਨ ਸੋਮਵਾਰ ਹੋ ਸਕਦਾ ਹੈ। 
ਲੋਕ ਸਭਾ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਮੈਂਬਰ ਮਲਿਕਾਰੁਜਨ ਖੜਗੇ ਦੀ ਚੋਣ ਕਮੇਟੀ ਦੇ ਮੈਂਬਰ ਹਨ ਪਰ ਉਹ ਚੋਣ ਪ੍ਰਕਿਰਿਆ ’ਚ ਸ਼ਾਮਲ ਨਹੀਂ ਸਨ। ਸਰਕਾਰ ਨੇ ਜਸਟਿਸ ਪਿਨਾਕੀ ਚੰਦਰ ਘੋਸ਼ ਦੀ ਨਿਯੁਕਤੀ ਨਾਲ ਜੁੜੀ ਫਾਈਲ ਰਾਸ਼ਟਰਪਤੀ ਕੋਲ ਭੇਜ ਦਿੱਤੀ ਹੈ। ਲੋਕਪਾਲ ਭ੍ਰਿਸ਼ਟਾਚਾਰ ਵਿਰੁੱਧ ਕੰਮ ਕਰਨ ਵਾਲੀ ਸੰਸਥਾ ਹੈ। ਕਮੇਟੀ ’ਚ ਇਕ ਚੇਅਰਮੈਨ, ਇਕ ਜੁਡੀਸ਼ੀਅਲ ਮੈਂਬਰ ਅਤੇ ਇਕ ਗੈਰ-ਜੁਡੀਸ਼ੀਅਲ ਮੈਂਬਰ ਹੁੰਦਾ ਹੈ। 

Bharat Thapa

This news is Content Editor Bharat Thapa