ਜਸਟਿਸ ਪੀ.ਸੀ. ਘੋਸ਼ ਦੇਸ਼ ਦੇ ਪਹਿਲੇ ਲੋਕਪਾਲ ਨਿਯੁਕਤ

03/19/2019 9:13:51 PM

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਦੇਸ਼ ਦੇ ਪਹਿਲੇ ਲੋਕਪਾਲ ਦੀ ਨਿਯੁਕਤੀ ਕਰ ਦਿੱਤੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਪੀ.ਸੀ. ਘੋਸ਼ ਦੇ ਨਾਂ 'ਤੇ ਮੋਹਰ ਲਗਾ ਦਿੱਤੀ ਹੈ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜੱਜ ਦਿਲੀਪ ਬੀ ਭੋਸਲੇ, ਜੱਜ ਪੀ ਕੇ ਮੋਹੰਤੀ, ਜੱਜ ਅਭਿਲਾਸ਼ਾ ਕੁਮਾਰੀ ਤੇ ਜੱਜ ਏ.ਕੇ. ਤ੍ਰਿਪਾਠੀ ਨੂੰ ਨਿਆਇਕ ਮੈਂਬਰ ਨਿਯੁਕਤ ਕੀਤਾ ਹੈ। ਦਿਨੇਸ਼ ਕੁਮਾਰ ਜੈਨ, ਅਰਚਨਾ ਰਾਮਾਸੁੰਦਰਮ, ਮਹਿੰਦਰ ਸਿੰਘ ਤੇ ਡਾ. ਆਈ.ਪੀ. ਗੌਤਮ ਨੂੰ ਵੀ ਮੈਂਬਰ ਨਿਯੁਕਤ ਕੀਤੇ।

ਦਰਅਸਲ ਪ੍ਰਧਾਨ ਮੰਤਰੀ ਮੋਦੀ, ਚੀਫ ਜਸਟਿਸ ਆਫ ਇੰਡੀਆ ਰੰਜਨ ਗੋਗੋਈ, ਲੋਕ ਸਭਾ ਪ੍ਰਧਾਨ ਸੁਮਿਤਰਾ ਮਹਾਜਨਸ ਮਸ਼ਹੂਰ ਕਾਨੂੰਨਦਾਨ ਮੁਕੁਲ ਰੋਹਤਗੀ ਦੀ ਚੋਣ ਕਮੇਟੀ ਨੇ ਉਨ੍ਹਾਂ ਦਾ ਚੁਣਿਆ ਸੀ ਤੇ ਉਨ੍ਹਾਂ ਦੇ ਨਾਂ ਦੀ ਸਿਫਾਰਿਸ਼ ਕੀਤੀ ਸੀ।

Inder Prajapati

This news is Content Editor Inder Prajapati