ਮਾਮਲਿਆਂ ਦੇ ਪੈਂਡਿੰਗ ਰਹਿਣ ਕਾਰਨ ਬਦਨਾਮ ਹੋ ਰਹੀ ਹੈ ਨਿਆਂ ਪਾਲਿਕਾ : ਗੋਗੋਈ
Monday, Oct 01, 2018 - 08:23 AM (IST)

ਨਵੀਂ ਦਿੱਲੀ,(ਭਾਸ਼ਾ)- ਭਾਰਤ ਦੇ ਨਾਮਜ਼ਦ ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਹੈ ਕਿ ਮਾਮਲਿਆਂ ਦੇ ਪੈਂਡਿੰਗ ਰਹਿਣ ਕਾਰਨ ਭਾਰਤ ਦੀ ਨਿਆਂ ਪਾਲਿਕਾ ਨੂੰ ਬਦਨਾਮੀ ਝੱਲਣੀ ਪੈ ਰਹੀ ਹੈ। 3 ਅਕਤੂਬਰ ਨੂੰ ਸੁਪਰੀਮ ਕੋਰਟ ਦੇ 46ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕਣ ਵਾਲੇ ਗੋਗੋਈ ਨੇ ਕਿਹਾ ਕਿ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਉਨ੍ਹਾਂ ਕੋਲ ਇਕ ਯੋਜਨਾ ਹੈ। ਜਲਦੀ ਹੀ ਉਹ ਇਸ ਦਾ ਖੁਲਾਸਾ ਕਰਨਗੇ।
ਐੈਤਵਾਰ ਇਥੇ ਇਕ ਪ੍ਰੋਗਰਾਮ ਵਿਚ ਉਨ੍ਹਾਂ ਕਿਹਾ ਕਿ ਅਪਰਾਧਿਕ ਮਾਮਲਿਆਂ ਵਿਚ ਮੁਲਜ਼ਮਾਂ ਦੇ ਮਾਮਲਿਆਂ ਦੀ ਸੁਣਵਾਈ ਸਜ਼ਾ ਪੂਰੀ ਹੋਣ ਤੋਂ ਬਾਅਦ ਹੋ ਰਹੀ ਹੈ। ਇਹ ਇਕ ਗੰਭੀਰ ਸਮੱਸਿਆ ਹੈ ਪਰ ਔਖੀ ਨਹੀਂ ਹੈ। ਇਸ ਦਾ ਹੱਲ ਹੋ ਸਕਦਾ ਹੈ।