CJI ਤੋਂ ਬਾਅਦ ਹੁਣ ਜਸਟਿਸ ਸੀਕਰੀ ਵੀ ਜਾਂਚ ਤੋਂ ਹੋਏ ਵੱਖ

01/24/2019 1:23:45 PM

ਨਵੀਂ ਦਿੱਲੀ- ਸੀ. ਬੀ. ਆਈ ਦੇ ਅੰਤਰਿਮ ਡਾਇਰੈਕਟਰ ਨਾਗਸ਼ੇਵਰ ਰਾਵ ਦੇ ਮਾਮਲੇ 'ਚ ਚੀਫ ਜਸਟਿਸ ਰੰਜਨ ਗੰਗੋਈ ਦੇ ਵੱਖ ਹੋਣ ਤੋਂ ਬਾਅਦ ਹੁਣ ਜਸਟਿਸ ਏ. ਕੇ. ਸੀਕਰੀ ਨੇ ਵੀ ਆਪਣੇ ਆਪ ਨੂੰ ਇਸ ਕੇਸ 'ਚ ਵੱਖ ਕਰ ਲਿਆ ਹੈ। ਇਸ ਮਾਮਲੇ ਦੀ ਸੁਣਵਾਈ ਹੁਣ ਨਵੀਂ ਬੈਂਚ ਸ਼ੁੱਕਰਵਾਰ (25 ਜਨਵਰੀ) ਨੂੰ ਕਰੇਗੀ। ਸੀਕਰੀ ਨੇ ਆਪਣੇ ਆਪ ਨੂੰ ਇਸ ਕੇਸ ਤੋਂ ਵੱਖਰੇ ਕਰਦੇ ਹੋਏ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਕਿਹਾ ਕਿ ਇਸ 'ਚ ਕੋਈ ਦੋ ਰਾਏ ਨਹੀਂ ਕਿ ਮਾਮਲੇ 'ਚ ਕਈ ਦਿਲਚਸਪ ਅਤੇ ਅਹਿਮ ਮੁੱਦੇ ਚੁੱਕੇ ਗਏ ਹਨ। 

ਜ਼ਿਕਰਯੋਗ ਹੈ ਕਿ ਸੀ. ਜੇ. ਆਈ. ਨੇ ਪਿਛਲੀ ਸੁਣਵਾਈ 'ਚ ਕਿਹਾ ਸੀ ਕਿ ਉਹ ਸੀ. ਬੀ. ਆਈ. ਡਾਇਰੈਕਟਰ ਦੀ ਚੋਣ ਕਰਨ ਵਾਲੀ ਸਮਿਤੀ ਬੈਠਕ ਦਾ ਹਿੱਸਾ ਹੋਣਗੇ। ਇਸ ਲਈ ਇਸ 'ਤੇ ਸੁਣਵਾਈ ਨਹੀਂ ਕਰ ਸਕਦੇ। ਸੁਪਰੀਮ ਕੋਰਟ 'ਚ ਸੀ. ਬੀ. ਆਈ ਦੇ ਅੰਤਰਿਮ ਡਾਇਰੈਕਟਰ ਦੇ ਅਹੁਦੇ 'ਤੇ ਐੱਮ. ਨਾਗੇਸ਼ਵਰ ਰਾਵ ਦੀ ਨਿਯੁਕਤੀ ਨੂੰ ਚੁਣੌਤੀ ਵਾਲੀ ਪਟੀਸ਼ਨ 'ਤੇ ਸੁਣਵਾਈ ਹੋਣੀ ਹੈ। ਇਸ ਪਟੀਸ਼ਨ 'ਚ ਅੰਤਰਿਮ ਡਾਇਰੈਕਟਰ ਦੇ ਰੂਪ 'ਚ ਐੱਮ. ਨਾਗੇਸ਼ਵਰ ਰਾਵ ਦੀ ਨਿਯੁਕਤੀ ਰੱਦ ਕਰਨ ਲਈ ਕਿਹਾ ਗਿਆ ਹੈ।

Iqbalkaur

This news is Content Editor Iqbalkaur