100 ਸਾਲਾਂ ''ਚ 5ਵੀਂ ਵਾਰ ਇੰਨਾ ਸੁੱਕਾ ਲੰਘ ਗਿਆ ਜੂਨ, ਜੁਲਾਈ ''ਚ ਬਾਰਸ਼ ਦੀ ਸੰਭਾਵਨਾ

06/29/2019 10:42:53 AM

ਨਵੀਂ ਦਿੱਲੀ— ਇਸ ਸਾਲ ਜੂਨ ਦੇ ਮਹੀਨੇ 'ਚ ਬਹੁਤ ਗਰਮੀ ਦੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਬੀਤੇ 100 ਸਾਲਾਂ 'ਚ ਇਹ 5ਵਾਂ ਸਭ ਤੋਂ ਸੁੱਕਾ ਜੂਨ ਸੀ। ਪੂਰੇ ਦੇਸ਼ 'ਚ ਜੂਨ ਦੇ ਮਹੀਨੇ ਬਾਰਸ਼ ਔਸਤ ਤੋਂ 35 ਫੀਸਦੀ ਘੱਟ ਰਹੀ ਹੈ। ਮਹੀਨੇ ਦੇ ਖਤਮ ਹੋਣ 'ਚ ਸਿਰਫ਼ 2 ਹੀ ਦਿਨ ਬਚੇ ਹਨ ਅਤੇ ਇਸ ਗੱਲ ਦੀ ਉਮੀਦ ਬੇਹੱਦ ਘੱਟ ਹੀ ਹੈ ਕਿ ਇਹ ਕਮੀ ਪੂਰੀ ਹੋ ਸਕੇਗੀ। ਆਮ ਤੌਰ 'ਤੇ ਜੂਨ ਮਹੀਨੇ 'ਚ 151 ਮਿਲੀਮੀਟਰ ਬਾਰਸ਼ ਹੁੰਦੀ ਹੈ ਪਰ ਇਸ ਮਹੀਨੇ ਹੁਣ ਤੱਕ ਇਹ ਅੰਕੜਾ 97.9 ਮਿਲੀਮੀਟਰ ਦਾ ਹੀ ਰਿਹਾ ਹੈ। ਇਸ ਮਹੀਨਾ ਦਾ ਅੰਤ 106 ਤੋਂ 112 ਮਿਲੀਮੀਟਰ ਤੱਕ ਬਾਰਸ਼ ਹੋਣ ਦੀ ਸੰਭਾਵਨਾ ਹੈ। 1920 ਦੇ ਬਾਅਦ ਤੋਂ ਅਜਿਹੇ 4 ਹੀ ਸਾਲ ਸਨ, ਜਦੋਂ ਇਸ ਤਰ੍ਹਾਂ ਸੁੱਕਾ ਲੰਘਿਆ ਸੀ। 2009 'ਚ ਸਭ ਤੋਂ ਘੱਟ 85.7 ਮਿਲੀਮੀਟਰ, 2014 'ਚ 95.4, 1926 'ਚ 98.7 ਮਿਲੀਮੀਟਰ ਅਤੇ 1923 'ਚ 102 ਮਿਲੀਮੀਟਰ ਬਾਰਸ਼ ਹੋਈ ਸੀ। 2009 ਅਤੇ 2014 ਦੋਵੇਂ ਹੀ ਸਾਲ ਅਜਿਹੇ ਸਨ, ਜਦੋਂ ਮਾਨਸੂਨ ਅਲ-ਨੀਨੋ ਦੇ ਪ੍ਰਭਾਵ ਕਾਰਨ ਕਮਜ਼ੋਰ ਰਿਹਾ ਸੀ। ਇਸ ਸਾਲ ਵੀ ਅਜਿਹੀ ਹੀ ਸਥਿਤੀ ਹੈ।

ਅਲ-ਨੀਨੋ ਦੇ ਪ੍ਰਭਾਵ ਕਾਰਨ ਪੂਰਬੀ ਅਤੇ ਮੱਧ ਪ੍ਰਸ਼ਾਂਤ ਮਹਾਸਾਗਰ ਦੀ ਸਤਿਹ 'ਚ ਅਸਾਧਰਨ ਰੂਪ ਨਾਲ ਗਰਮੀ ਦੀ ਸਥਿਤੀ ਹੁੰਦੀ ਹੈ। ਇਸ ਨਾਲ ਹਵਾਵਾਂ ਦਾ ਚੱਕਰ ਪ੍ਰਭਾਵਿਤ ਹੁੰਦਾ ਹੈ ਅਤੇ ਇਹ ਭਾਰਤੀ ਮਾਨਸੂਨ 'ਤੇ ਬੇਹੱਦ ਉਲਟ ਪ੍ਰਭਾਵ ਪਾਉਂਦਾ ਹੈ। ਇਸ ਸਾਲ ਮੌਸਮ ਵਿਗਿਆਨੀਆਂ ਨੇ ਪਹਿਲਾਂ ਹੀ ਅਲ-ਨੀਨੋ ਦੇ ਦੇਰ ਨਾਲ ਸਰਗਰਮ ਹੋਣ ਅਤੇ ਕਮਜ਼ੋਰ ਰਹਿਣ ਦਾ ਖਦਸ਼ਾ ਜ਼ਾਹਰ ਕੀਤਾ ਸੀ। ਹਾਲਾਂਕਿ ਪਿਛਲੇ ਹਫ਼ਤੇ ਸਥਿਤੀ 'ਚ ਕੁਝ ਸੁਧਾਰ ਹੋਇਆ ਅਤੇ ਅਜਿਹੇ ਇਲਾਕਿਆਂ 'ਚ, ਮਰਾਠਵਾੜਾ ਅਤੇ ਵਿਦਰਭ ਵੀ ਬਾਰਸ਼ ਹੋਈ, ਜੋ ਲੰਬੇ ਸਮੇਂ ਤੋਂ ਸੋਕੇ ਦੀ ਮਾਰ ਝੱਲ ਰਹੇ ਸਨ। ਹਾਲਾਂਕਿ ਇਕ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ। ਐਤਵਾਰ 30 ਜੂਨ ਤੱਕ ਬੰਗਾਲ ਦੀ ਖਾੜੀ 'ਚ ਘੱਟ ਦਬਾਅ ਦੀ ਸਥਿਤੀ ਬਣ ਰਹੀ ਹੈ। ਇਸ ਕਾਰਨ ਜੁਲਾਈ ਦੇ ਪਹਿਲੇ ਹਫ਼ਤੇ 'ਚ ਓਡੀਸ਼ਾ, ਮੱਧ ਭਾਰਤ ਅਤੇ ਉੱਤਰ ਪੱਛਮ ਭਾਰਤ 'ਚ ਚੰਗੀ ਬਾਰਸ਼ ਹੋ ਸਕਦੀ ਹੈ।


DIsha

Content Editor

Related News