ਸਿਆਸੀ ਜੰਗ ''ਚ ਆਈ ਕੇਜਰੀਵਾਲ ਦੀ ਪਤਨੀ, ਕਿਹਾ- ਕਪਿਲ ਨੇ ਜੋ ਬੀਜਿਆ ਉਹੀ ਕੱਟਣਗੇ

05/15/2017 12:00:44 PM

ਨਵੀਂ ਦਿੱਲੀ— ਦਿੱਲੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਵੱਲੋਂ ਆਪਣੇ ਉੱਪਰ ਲਾਏ ਜਾ ਰਹੇ ਦੋਸ਼ਾਂ ਦਾ ਜਵਾਬ ਭਾਵੇਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਣ ਤੱਕ ਨਾ ਦਿੱਤਾ ਹੋਵੇ ਪਰ ਉਨ੍ਹਾਂ ''ਤੇ ਲੱਗੇ ਸਾਰੇ ਦੋਸ਼ ਦਾ ਹਿਸਾਬ ਦੇਣ ਲਈ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਹੁਣ ਢਾਲ ਬਣ ਕੇ ਸਾਹਮਣੇ ਆ ਗਈ ਹੈ। 
ਅਰਵਿੰਦ ਕੇਜਰੀਵਾਲ ਦੀ ਪਤਨੀ ਨੇ ਕਪਿਲ ਮਿਸ਼ਰਾ ''ਤੇ ਤਲੱਖ ਟਿੱਪਣੀ ਕਰਦੇ ਹੋਏ ਟਵਿੱਟਰ ''ਤੇ ਹਮਲਾ ਬੋਲਿਆ ਹੈ। ਆਪਣੇ ਟਵੀਟ ''ਚ ਉਨ੍ਹਾਂ ਨੇ ਕੇਜਰੀਵਾਲ ''ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਣ ਵਾਲੇ ਕਪਿਲ ਮਿਸ਼ਰਾ ਨੂੰ ਵਿਸ਼ਵਾਸਘਾਤੀ ਦੱਸਿਆ ਹੈ। ਇੰਨਾ ਹੀ ਨਹੀਂ ਟਵੀਟ ''ਚ ਸੁਨੀਤਾ ਦੇ ਪਤੀ ਅਰਵਿੰਦ ਕੇਜਰੀਵਾਲ ''ਤੇ ਲਾਏ ਗਏ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਸੁਨੀਤਾ ਕੇਜਰੀਵਾਲ ਨੇ ਸੋਮਵਾਰ ਦੀ ਸਵੇਰ ਆਪਣੇ ਟਵੀਟ ''ਚ ਲਿਖਿਆ,''''ਕੁਦਰਤ ਦਾ ਕਾਨੂੰਨ ਕਦੇ ਗਲਤ ਨਹੀਂ ਹੁੰਦਾ। ਕਪਿਲ ਨੇ ਵਿਸ਼ਵਾਸਘਾਤ ਅਤੇ ਝੂਠੇ ਦੋਸ਼ ਦੇ ਬੀਜ਼ ਬੀਜੇ ਹਨ, ਉਹ ਉਹੀ ਕੱਟਣਗੇ।''''
ਕਪਿਲ ਨੇ ਕੇਜਰੀਵਾਲ ਦੀ ਪਤਨੀ ਸੁਨੀਤਾ ਦੇ ਟਵੀਟ ਦਾ ਜਵਾਬ ਵੀ ਦਿੱਤਾ। ਉਨ੍ਹਾਂ ਨੇ ਲਿਖਿਆ,''''ਸੁਨੀਤਾ ਕੇਜਰੀਵਾਲ ਜੀ ਸਾਧਨਾ ''ਚ ਰਤ ਪਤਨੀ ਹੈ। ਉਨ੍ਹਾਂ ਨੂੰ ਅੰਦਾਜਾ ਵੀ ਨਹੀਂ ਕਿ ਉਨ੍ਹਾਂ ਦੇ ਘਰ ਕਿਸ ਤਰ੍ਹਾਂ ਦੀ ਯੋਜਨਾ ਰਚੀ ਜਾ ਰਹੀ ਹੈ। ਉਹ ਆਪਣਾ ਧਰਮ ਨਿਭਾ ਰਹੀ ਹੈ। ਸੁਨੀਤਾ ਕੇਜਰੀਵਾਲ ਜੀ ਸੱਚ ਤੋਂ ਅਣਜਾਣ ਹੈ, ਉਹ ਆਪਣੇ ਪਤੀ ਦੇ ਪਤਨ ਤੋਂ ਪਰੇਸ਼ਾਨ ਹੈ। ਉਨ੍ਹਾਂ ਦੀ ਹਰ ਗਲਤੀ ਸਿਰ ਮੱਥੇ। ਉਨ੍ਹਾਂ ਦੇ ਖਿਲਾਫ ਕਦੇ ਕੁਝ ਨਹੀਂ ਕਹਾਂਗਾ।''''

Disha

This news is News Editor Disha