ਹੁਣ ਇਸ ਕੰਪਨੀ ਨੇ ਭਾਰਤ 'ਚ ਲਾਂਚ ਕੀਤੀ ਕੋਰੋਨਾ ਦੀ ਦਵਾਈ 'JUBI-R', ਇੰਨੀ ਹੋਵੇਗੀ ਇਕ ਸ਼ੀਸ਼ੀ ਦੀ ਕੀਮਤ

08/04/2020 10:21:16 AM

ਨਵੀਂ ਦਿੱਲੀ : ​ਜੁਬੀਲੈਂਟ ਜੈਨੇਰਿਕਸ ਵੱਲੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਰੇਮਡੇਸਿਵਿਰ ਦਾ ਇੰਜੈਕਸ਼ਨ ਲਾਂਚ ਕੀਤਾ ਹੈ। ਇਸ ਦੀ ਜਾਣਕਾਰੀ ਜੁਬੀਲੈਂਟ ਲਾਈਫ ਸਾਇੰਸਜ ਨੇ ਸੋਮਵਾਰ ਨੂੰ ਦਿੱਤੀ। ਦੱਸ ਦੇਈਏ ਕਿ ਜੁਬੀਲੈਂਟ ਜੈਨੇਰਿਕ ਜੁਬੀਲੈਂਟ ਲਾਈਫ ਸਾਇੰਸਜ ਦੀ ਸਹਾਇਕ ਕੰਪਨੀ ਹੈ। ਭਾਰਤੀ ਮਾਰਕੀਟ ਲਈ ਕੰਪਨੀ ਨੇ ਇਸ ਦਵਾਈ ਦਾ ਨਾਮ 'JUBI-R' ਰੱਖਿਆ ਹੈ, ਜਿਸ ਦੀ ਕੀਮਤ 4,700 ਰੁਪਏ ਪ੍ਰਤੀ ਸ਼ੀਸ਼ੀ ਹੋਵੇਗੀ। 100 ਐਮ.ਜੀ. ਦੀ ਸ਼ੀਸ਼ੀ ਨੂੰ ਕੰਪਨੀ ਦੇਸ਼ ਵਿਚ ਕੋਰੋਨਾ ਵਾਇਰਸ ਦਾ ਇਲਾਜ ਉਪਲੱਬਧ ਕਰਾ ਰਹੇ 1,000 ਹਸਪਤਾਲਾਂ ਨੂੰ ਉਪਲੱਬਧ ਕਰਾਏਗੀ। ਇਨ੍ਹਾਂ ਹਸਪਤਾਲਾਂ ਨੂੰ ਇਹ ਦਵਾਈ ਕੰਪਨੀ ਦੇ ਡਿਸਟ੍ਰੀਬਿਊਸ਼ਨ ਨੈੱਟਵਰਕ ਜ਼ਰੀਏ ਹੀ ਉਪਲੱਬਧ ਕਰਾਈ ਜਾਏਗੀ।

ਇਹ ਵੀ ਪੜ੍ਹੋ: ਵਿਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਮਈ ਵਿਚ ਜੁਬੀਲੈਂਟ ਨੇ ਗਿਲੀਡ ਸਾਇੰਸਜ ਲਿਮਿਟਡ ਨਾਲ ਇਕ ਨਾਨ-ਐਕਸਕਲੁਸਿਵ ਡੀਲ ਸਾਇਨ ਕੀਤਾ ਸੀ। ਇਸ ਦੇ ਬਾਅਦ ਕੰਪਨੀ ਨੂੰ ਰੇਮਡੇਸਿਵਿਰ ਨੂੰ ਰਜਿਸਟਰੇਸ਼ਨ ਮੈਨਿਉਫੈਕਚਰਿੰਗ ਅਤੇ ਵਿਕਰੀ ਦੀ ਆਗਿਆ ਮਿਲੀ। ਭਾਰਤ ਸਮੇਤ 127 ਦੇਸ਼ਾਂ ਵਿਚ ਇਹ ਦਵਾਈ ਉਪਲੱਬਧ ਹੈ। ਅਮਰੀਕਾ ਦੇ ਫੈਡਰਲ ਡਰਗ ਐਡਮਿਨੀਸਟ੍ਰੇਸ਼ਨ (USFDA) ਵੱਲੋਂ ਰੇਮਡੇਸਿਵਿਰ ਨੂੰ ਕੋਰੋਨਾ ਦਾ ਇਲਾਜ ਕਰਾ ਰਹੇ ਮਰੀਜ਼ਾਂ ਲਈ ਐਮਰਜੈਂਸੀ ​ਦੀ ਹਾਲਤ ਵਿਚ ਇਸਤੇਮਾਲ ਕਰਣ ਦੀ ਆਗਿਆ ਮਿਲੀ ਹੈ। ਇਸ ਦਵਾਈ ਨੂੰ ਗੰਭੀਰ ਕੋਰੋਨਾ ਵਾਇਰਸ ਨਾਲ ਜੂਝ ਰਹੇ ਬਾਲਗਾਂ ਅਤੇ ਬੱਚਿਆਂ ਨੂੰ ਦਿੱਤਾ ਜਾ ਸਕਦਾ ਹੈ। ਬੀਤੀ 20 ਜੁਲਾਈ ਨੂੰ ਜੁਬੀਲੈਂਟ ਨੂੰ ਡਰਗ ਕੰਟਰੋਲਰ ਆਫ ਇੰਡੀਆ (DCGI) ਤੋਂ ਇਸ ਐਂਟੀਵਾਇਰਲ ਦਵਾਈ ਨੂੰ ਬਣਾਉਣ ਅਤੇ ਵੇਚਣ ਦੀ ਆਗਿਆ ਮਿਲੀ ਹੈ।

ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ WHO ਨੇ 3 ਦਿਨ 'ਚ 3 ਬਿਆਨਾਂ ਨਾਲ ਫੈਲਾਈ ਸਨਸਨੀ, ਹੁਣ ਸਾਹਮਣੇ ਆਇਆ ਸੱਚ

ਕੰਪਨੀ ਵੱਲੋਂ ਰੈਗੂਲੇਟਰੀ ਫਾਈਲਿੰਗ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ 'JUBI-R' ਨੂੰ ਮਰੀਜ਼ਾਂ ਦੀਆਂ ਨਾੜੀਆਂ ਵਿਚ ਦਿੱਤਾ ਜਾਏਗਾ। ਕੰਪਨੀ ਨੇ ਕਿਹਾ ਹੈ ਕਿ ਉਸ ਨੇ ਇਸ ਦਵਾਈ ਨੂੰ ਕਿਫ਼ਾਇਤੀ ਮੁੱਲ ਵਿਚ ਲਾਂਚ ਕੀਤਾ ਹੈ ਅਤੇ ਉਹ ਕੋਸ਼ਿਸ਼ ਕਰ ਰਹੀ ਹੈ ਕਿ ਵੱਡੀ ਮਾਤਰਾ ਵਿਚ ਇਸ ਦਵਾਈ ਨੂੰ ਹਸਪਤਾਲਾਂ ਵਿਚ ਉਪਲੱਬਧ ਕਰਾਇਆ ਜਾਏ।

cherry

This news is Content Editor cherry