ਅੰਬਾਲਾ ’ਚ JP ਨੱਢਾ ਨੇ ਕੈਂਸਰ ਹਸਪਤਾਲ ਦਾ ਕੀਤਾ ਉਦਘਾਟਨ, ਪੰਜਾਬ ਸਮੇਤ ਇਹ ਸੂਬੇ ਲੈ ਸਕਣਗੇ ਸਸਤਾ ਇਲਾਜ

05/09/2022 3:43:44 PM

ਅੰਬਾਲਾ (ਅਮਨ ਕਪੂਰ)– ਭਾਜਪਾ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਅੱਜ ਯਾਨੀ ਕਿ ਸੋਮਵਾਰ ਨੂੰ ਅੰਬਾਲਾ ਪਹੁੰਚੇ। ਉਨ੍ਹਾਂ ਨੇ ਇੱਥੇ ‘ਅਟਲ ਕੈਂਸਰ ਕੇਅਰ ਸੈਂਟਰ’ ਹਸਪਤਾਲ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਵੀ ਮੌਜੂਦ ਰਹੇ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਇਸ ਅਟਲ ਕੈਂਸਰ ਕੇਅਰ ਸੈਂਟਰ ਦੇ ਉਦਘਾਟਨ ਮਗਰੋਂ ਨੱਢਾ ਨੇ ਕਿਹਾ ਕਿ ਸਰਕਾਰ ਨੇ ਸਿਹਤ ਦੇ ਖੇਤਰ ’ਚ ਬਹੁਤ ਕੰਮ ਕੀਤੇ ਹਨ। ਹਰਿਆਣਾ ’ਚ 1,147 ਸਿਹਤ ਅਤੇ ਤੰਦਰੁਸਤੀ ਸੈਂਟਰ ਹਨ। ਦੇਸ਼ ’ਚ 1 ਲੱਖ 18 ਹਜ਼ਾਰ ਤੰਦਰੁਸਤੀ ਸੈਂਟਰ ਬਣ ਚੁੱਕੇ ਹਨ ਅਤੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: ਹਿਮਾਚਲ ਵਿਧਾਨ ਸਭਾ ਦੇ ਮੇਨ ਗੇਟ ’ਤੇ ਲੱਗੇ ਮਿਲੇ ਖਾਲਿਸਤਾਨੀ ਝੰਡੇ, ਕੰਧਾਂ ’ਤੇ ਵੀ ਲਿਖਿਆ ‘ਖਾਲਿਸਤਾਨ’

ਨੱਢਾ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਮਾਰਗਦਰਸ਼ਨ ’ਚ ਹਰਿਆਣਾ ਨੇ ਹੈਲਥ ਕੇਅਰ ਅਤੇ ਕੈਂਸਰ ਦੇ ਇਲਾਜ ਦੇ ਮਾਮਲੇ ’ਚ ਇਕ ਨਵਾਂ ਮੁਕਾਮ ਹਾਸਲ ਕੀਤਾ ਹੈ। ਅੰਬਾਲਾ ’ਚ ਅਟਲ ਕੈਂਸਰ ਕੇਅਰ ਸੈਂਟਰ ਦਾ ਨਿਰਮਾਣ ਕੰਮ ਪੂਰਾ ਹੋ ਗਿਆ ਹੈ। ਅੱਜ ਮੈਨੂੰ ਇਸ ਹਸਪਤਾਲ ਦਾ ਉਦਘਾਟਨ ਕਰਨ ਦਾ ਮੌਕਾ ਪ੍ਰਾਪਤ ਹੋਇਆ। ਇਸ ਹਸਪਤਾਲ ਤੋਂ ਨਾ ਸਿਰਫ ਹਰਿਆਣਾ ਸਗੋਂ ਗੁਆਂਢੀ ਸੂਬੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਆਦਿ ਦੇ ਕੈਂਸਰ ਮਰੀਜ਼ਾਂ ਨੂੰ ਵੀ ਸਸਤਾ ਇਲਾਜ ਮਿਲ ਸਕੇਗਾ।

ਇਹ ਵੀ ਪੜ੍ਹੋ: ਹੋਟਲ ਤੋਂ ਮੰਗਵਾਏ ਸੀ ਪਰੌਂਠੇ, ਪੈਕੇਟ ਖੋਲ੍ਹਿਆ ਤਾਂ ਉੱਡ ਗਏ ਪਰਿਵਾਰ ਦੇ ਹੋਸ਼

ਉੱਥੇ ਹੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਇਹ ਹਸਪਤਾਲ ਕੈਂਸਰ ਮਰੀਜ਼ਾਂ ਲਈ ਵਰਦਾਨ ਸਾਬਤ ਹੋਵੇਗਾ। ਇਸ ਸੈਂਟਰ ’ਚ ਆਧੁਨਿਕ ਮਸ਼ੀਨਾਂ ਲਾਈਆਂ ਗਈਆਂ ਹਨ। ਇਸ ਹਸਪਤਾਲ ਦੇ ਬਣਨ ਨਾਲ ਮਰੀਜ਼ਾਂ ਨੂੰ ਇਲਾਜ ਲਈ ਪੀ. ਜੀ. ਆਈ. ਦੇ ਚੱਕਰ ਨਹੀਂ ਲਾਉਣੇ ਪੈਣਗੇ। ਕੈਂਸਰ ਨਾਲ ਜੁੜਿਆ ਉਨ੍ਹਾਂ ਦਾ ਹਰ ਤਰ੍ਹਾਂ ਦਾ ਇਲਾਜ ਇਸੇ ਸੈਂਟਰ ’ਚ ਹੋਵੇਗਾ। ਇੱਥੇ ਸਿਰਫ਼ ਅੰਬਾਲਾ ਜਾਂ ਹਰਿਆਣਾ ਹੀ ਨਹੀਂ ਸਗੋਂ ਦੂਜੇ ਸੂਬੇ ਦੇ ਲੋਕਾਂ ਨੂੰ ਵੀ ਕੈਂਸਰ ਕੇਅਰ ਦਾ ਲਾਭ ਪਹੁੰਚਾਏਗਾ। 

Tanu

This news is Content Editor Tanu