ਕਵਰੇਜ਼ ਕਰਨ ਗਏ ਪੱਤਰਕਾਰ ਦੀ ਪੁਲਸ ਕਰਮਚਾਰੀਆਂ ਨੇ ਕੀਤੀ ਕੁੱਟਮਾਰ, SHO ਮੁਅੱਤਲ

06/12/2019 11:04:42 AM

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਸ਼ਾਮਲੀ ਜਨਪਦ 'ਚ ਜੀ.ਆਰ.ਪੀ. ਪੁਲਸ ਦੀ ਗੁੰਡਾਗਰਦੀ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਐੱਸ.ਓ. ਜੀ.ਆਰ.ਪੀ. ਰਾਕੇਸ਼ ਕੁਮਾਰ ਨੇ ਇਕ ਨਿਊਜ਼ ਚੈਨਲ ਦੇ ਪੱਤਰਕਾਰ ਦੀ ਜ਼ਬਰਦਸਤ ਕੁੱਟਮਾਰ ਕੀਤੀ ਹੈ। ਸ਼ਾਮਲੀ 'ਚ ਫਾਕਟ ਕੋਲ ਮਾਲ ਗੱਡੀ ਦੇ ਡੱਬੇ ਪੱਟੜੀ ਤੋਂ ਉਤਰ ਗਏ। ਉਸ ਖਬਰ ਨੂੰ ਕਵਰ ਕਰਨ ਲਈ ਪੱਤਰਕਾਰ ਅਮਿਤ ਸ਼ਰਮਾ ਉੱਥੇ ਪੁੱਜੇ। ਇਸ ਤੋਂ ਬਾਅਦ ਅਮਿਤ ਸ਼ਰਮਾ ਨੂੰ ਰੇਲਵੇ ਪੁਲਸ ਕਰਮਚਾਰੀਆਂ ਨੇ ਬੁਰੀ ਤਰ੍ਹਾਂ ਕੁੱਟਿਆ। ਕਦੇ ਲੱਤਾਂ, ਕਦੇ ਮੁੱਕੇ ਮਾਰੇ। ਬਾਅਦ 'ਚ ਇਸ ਘਟਨਾ 'ਤੇ ਕਾਰਵਾਈ ਹੋਈ ਅਤੇ ਐੱਸ.ਐੱਚ.ਓ. ਨੂੰ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਨਾਲ ਕਾਂਸਟੇਬਲ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਸਭ ਕੁਝ ਸ਼ਾਮਲੀ 'ਚ ਜੀ.ਆਰ.ਪੀ. ਦੇ ਐੱਸ.ਐੱਚ.ਓ. ਰਾਕੇਸ਼ ਕੁਮਾਰ ਦੀ ਮੌਜੂਦਗੀ 'ਚ ਹੋ ਰਿਹਾ ਸੀ। ਖੁਦ ਐੱਸ.ਐੱਚ.ਓ. ਅਮਿਤ ਸ਼ਰਮਾ ਦਾ ਕਾਲਰ ਫੜੇ ਹੋਏ ਹਨ। ਅਮਿਤ ਸ਼ਰਮਾ ਦਾ ਦੋਸ਼ ਹੈ ਕਿ ਉਸੇ ਦੌਰਾਨ ਜੀ.ਆਰ.ਪੀ. ਪੁਲਸ ਦੇ ਐੱਸ.ਐੱਚ.ਓ. ਦੇ ਇਸ਼ਾਰੇ 'ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ। ਉਨ੍ਹਾਂ ਨੂੰ ਥਾਣੇ ਲਿਜਾ ਕੇ ਜੇਲ 'ਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੇ ਕੱਪੜੇ ਉਤਾਰ ਕੇ ਕੁੱਟਿਆ ਗਿਆ।

ਨਿੱਜੀ ਦੁਸ਼ਮਣੀ ਕੱਢਣ ਲਈ ਕੀਤੀ ਕੁੱਟਮਾਰ
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਪੁਲਸ ਕਰਮਚਾਰੀ ਅਮਿਤ ਸ਼ਰਮਾ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਹੈ। ਕਦੇ ਲੱਤ ਕਦੇ ਮੁੱਕੇ ਮਾਰ ਰਿਹਾ ਹੈ, ਇਹ ਸਭ ਕੁਝ ਸ਼ਾਮਲੀ 'ਚ ਜੀ.ਆਰ.ਪੀ. ਦੇ ਐੱਸ.ਐੱਚ.ਓ. ਰਾਕੇਸ਼ ਕੁਮਾਰ ਦੀ ਮੌਜੂਦਗੀ 'ਚ ਹੋ ਰਿਹਾ ਹੈ। ਖੁਦ ਐੱਸ.ਐੱਚ.ਓ. ਅਮਿਤ ਦਾ ਕਾਲਰ ਫੜੇ ਹਏ ਹਨ। ਪੁਲਸ ਕਰਮਚਾਰੀ ਅਮਿਤ ਦੇ ਮੋਬਾਇਲ 'ਤੇ ਹੱਥ ਮਾਰ ਕੇ ਉਸ ਨੂੰ ਸੁੱਟ ਦਿੰਦੇ ਹਨ। ਇਸ 'ਤੇ ਬਾਕੀ ਪੱਤਰਕਾਰ ਇਤਰਾਜ਼ ਜ਼ਾਹਰ ਕਰਦੇ ਹਨ ਪਰ ਉਨ੍ਹਾਂ ਦੀ ਗੱਲ ਕੋਈ ਨਹੀਂ ਸੁਣਾ।'' ਅਮਿਤ ਦਾ ਦੋਸ਼ ਹੈ ਕਿ ਜੀ.ਆਰ.ਪੀ. ਪੁਲਸ ਨੇ ਐੱਸ.ਐੱਚ.ਓ. ਦੇ ਇਸ਼ਾਰੇ 'ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਨੂੰ ਥਾਣੇ ਲਿਜਾ ਕੇ ਜੇਲ 'ਚ ਬੰਦ ਕਰ ਦਿੱਤਾ ਗਿਆ, ਉਸ ਦੇ ਕੱਪੜੇ ਉਤਾਰ ਕੇ ਕੁੱਟਿਆ ਹੈ। ਅਮਿਤ ਦਾ ਦੋਸ਼ ਹੈ ਕਿ ਕੁਝ ਦਿਨ ਪਹਿਲਾਂ ਉਸ ਨੇ ਰੇਲਵੇ 'ਚ ਗੜਬੜੀ ਨੂੰ ਉਜਾਗਰ ਕੀਤਾ ਸੀ। ਇਸੇ ਕਾਰਨ ਰੇਲਵੇ ਪੁਲਸ ਨੇ ਨਿੱਜੀ ਦੁਸ਼ਮਣੀ ਕੱਢਣ ਲਈ ਉਸ ਨਾਲ ਕੁੱਟਮਾਰ ਕੀਤੀ।

DIsha

This news is Content Editor DIsha