ਪੱਤਰਕਾਰ ਮੌਤ ਮਾਮਲਾ: ਮੁੱਖ ਮੰਤਰੀ ਯੋਗੀ ਨੇ ਪਰਿਵਾਰ ਨੂੰ 10 ਲੱਖ ਰੁਪਏ ਦੀ ਮਦਦ ਦਾ ਕੀਤਾ ਐਲਾਨ

07/22/2020 1:29:19 PM

ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਗਾਜ਼ੀਆਬਾਦ ਦੇ ਪੱਤਰਕਾਰ ਵਿਕਰਮ ਜੋਸ਼ੀ ਦੀ ਅੱਜ ਯਾਨੀ ਬੁੱਧਵਾਰ ਨੂੰ ਹੋਈ ਮੌਤ 'ਤੇ ਡੂੰਘਾ ਦੁਖ ਜਤਾਇਆ। ਸੀ.ਐੱਮ. ਯੋਗੀ ਨੇ ਪਰਿਵਾਰ ਵਾਲਿਆਂ ਨੂੰ ਤੁਰੰਤ 10 ਲੱਖ ਰੁਪਏ ਦੀ ਆਰਥਿਕ ਮਦਦ, ਪਤਨੀ ਨੂੰ ਸਰਕਾਰੀ ਨੌਕਰੀ ਅਤੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕੀਤਾ। ਗਾਜ਼ੀਆਬਾਦ 'ਚ ਪੱਤਰਕਾਰ ਵਿਕਰਮ ਜੋਸ਼ੀ ਨੂੰ 20 ਜੁਲਾਈ ਨੂੰ ਵਿਜੇ ਨਗਰ ਇਲਾਕੇ 'ਚ ਬਦਮਾਸ਼ਾਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਸੀ, ਜਦੋਂ ਆਪਣੀਆਂ 2 ਧੀਆਂ ਨਾਲ ਘਰ ਆ ਰਹੇ ਸਨ। ਪੱਤਰਕਾਰ ਨਾਲ ਕੁੱਟਮਾਰ ਹੋਈ ਅਤੇ ਉਨ੍ਹਾਂ ਦੇ ਸਿਰ 'ਤੇ ਗੋਲੀ ਮਾਰ ਦਿੱਤੀ ਗਈ। ਪੱਤਰਕਾਰ ਨੂੰ ਗੰਭੀਰ ਹਾਲਤ 'ਚ ਯਸ਼ੋਦਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਪੁਲਸ ਨੇ ਇਸ ਮਾਮਲੇ 'ਚ ਹੁਣ ਤੱਕ 9 ਲੋਕਾਂ ਨੂੰ ਗ੍ਰਿ੍ਫਤਾਰ ਕੀਤਾ ਹੈ।

ਗਾਜ਼ੀਆਬਾਦ ਦੇ ਵਿਜੇਨਗਰ ਇਲਾਕੇ ਦੇ ਬਾਈਪਾਸ ਸਥਿਤ ਰੋਜ ਵੈਲੀ ਸਕੂਲ ਕੋਲ ਰਹਿਣ ਵਾਲੇ ਵਿਕਰਮ ਜੋਸ਼ੀ ਦੀ ਮਾਤਾ ਕਾਲੋਨੀ ਵਾਸੀ ਭੈਣ ਦਾ ਸੋਮਵਾਰ ਨੂੰ ਜਨਮ ਦਿਨ ਸੀ। ਵਿਕਰਮ ਜੋਸ਼ੀ ਆਪਣੀਆਂ ਦੋਹਾਂ ਧੀਆਂ ਨਾਲ ਜਨਮ ਦਿਨ 'ਚ ਗਏ ਸਨ। ਇੱਥੋਂ ਘਰ ਆ ਰਹੇ ਸਨ ਤਾਂ ਮਾਤਾ ਕਾਲੋਨੀ 'ਚ ਹੀ ਗਲੀ ਤੋਂ ਬਾਹਰ ਨਿਕਲਣ 'ਤੇ 8 ਤੋਂ 9 ਲੋਕਾਂ ਨੇ ਉਨ੍ਹਾਂ ਦੀ ਮੋਟਰਸਾਈਕਲ ਰੋਕ ਲਈ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਦੇ ਹੋਏ ਉਨ੍ਹਾਂ ਦੇ ਸਿਰ 'ਚ ਗੋਲੀ ਮਾਰ ਦਿੱਤੀ। ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਪਰ ਬੁੱਧਵਾਰ ਸਵੇਰੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

DIsha

This news is Content Editor DIsha