ਉਦਘਾਟਨ ਲਈ ਕੈਂਚੀ ਨਾ ਮਿਲਣ ''ਤੇ ਭੜਕੇ ਜੋਸ਼ੀ

02/23/2018 12:59:38 AM

ਕਾਨਪੁਰ - ਭਾਜਪਾ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਮੁਰਲੀ ਮਨੋਹਰ ਜੋਸ਼ੀ ਅੱਜ ਇਕ ਸੌਰ ਬਿਜਲੀ ਪੈਨਲ ਦੇ ਉਦਘਾਟਨ ਮੌਕੇ ਰਿਬਨ ਕੱਟਣ ਲਈ ਕੈਂਚੀ ਨਾ ਮਿਲਣ 'ਤੇ ਨਾਰਾਜ਼ ਹੋ ਗਏ ਅਤੇ ਅਧਿਕਾਰੀਆਂ 'ਤੇ ਵਰ੍ਹੇ। ਜੋਸ਼ੀ ਕਚਹਿਰੀ ਵਿਚ ਸੋਲਰ ਲਾਈਟ ਪੈਨਲ ਦਾ ਉਦਘਾਟਨ ਕਰਨ ਜਾ ਰਹੇ ਸਨ ਪਰ ਰਿਬਨ ਕੱਟਣ ਲਈ ਉਨ੍ਹਾਂ ਨੂੰ ਕੈਂਚੀ ਨਹੀਂ ਦਿੱਤੀ ਗਈ। ਕੁਝ ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਜੋਸ਼ੀ ਨੇ ਖੰਬੇ ਨਾਲ ਬੰਨ੍ਹੇ ਰਿਬਨ ਨੂੰ ਆਪਣੇ ਹੱਥ ਨਾਲ ਖਿੱਚ ਕੇ ਤੋੜ ਦਿੱਤਾ ਅਤੇ ਕਿਹਾ ਕਿ ਹੁਣ ਕੈਂਚੀ ਦੀ ਕੋਈ ਲੋੜ ਨਹੀਂ, ਉਦਘਾਟਨ ਹੋ ਚੁੱਕਾ ਹੈ।
ਜੋਸ਼ੀ ਨੇ ਤਲਖੀ ਵਿਚ ਅਧਿਕਾਰੀਆਂ 'ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਤੁਸੀਂ ਆਯੋਜਨਕਰਤਾ ਹੋ? ਇਹ ਕਿਹੋ ਜਿਹਾ ਵਰਤਾਓ ਹੈ? ਤੁਸੀਂ ਬੇਸ਼ਰਮ ਹੋ? ਇਹ ਕਹਿਣ ਤੋਂ ਬਾਅਦ ਉਹ ਤੁਰੰਤ ਉਥੋਂ ਚਲੇ ਗਏ। ਜ਼ਿਲਾ ਅਧਿਕਾਰੀ ਸੁਰਿੰਦਰ ਸਿੰਘ ਨੇ ਮੰਨਿਆ ਕਿ ਸੰਸਦ ਮੈਂਬਰ ਜੋਸ਼ੀ ਉਦਘਾਟਨ ਵਿਚ ਰਿਬਨ ਕੱਟਣ ਲਈ ਕੈਂਚੀ ਨਾ ਮਿਲਣ 'ਤੇ ਨਾਰਾਜ਼ ਹੋ ਗਏ ਸਨ। ਸਿੰਘ ਨੇ ਕਿਹਾ ਕਿ ਦਰਅਸਲ ਕੈਂਚੀ ਕਿਸੇ ਚੀਜ਼ ਦੇ ਹੇਠਾਂ ਦੱਬ ਗਈ ਸੀ, ਇਸ ਕਾਰਨ ਤੁਰੰਤ ਨਹੀਂ ਮਿਲ ਸਕੀ।