JNU ਹਿੰਸਾ ''ਤੇ ਥਰੂਰ ਦਾ ਤੰਜ਼- ''ਜ਼ਖਮੀਆਂ ਨੂੰ ਦੇਖਣ ਤੱਕ ਨਹੀਂ ਗਏ ਕੇਜਰੀਵਾਲ''

01/10/2020 1:52:18 PM

ਤਿਰੁਅਨੰਤਪੁਰਮ— ਦਿੱਲੀ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦਰਮਿਆਨ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਜੇ.ਐੱਨ.ਯੂ. ਹਿੰਸਾ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਦਿੱਲੀ ਪੁਲਸ ਨੂੰ ਗਲਤ ਨਾ ਮੰਨਣ 'ਤੇ ਹੁਣ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਨਿਸ਼ਾਨਾ ਸਾਧਿਆ ਹੈ। ਥਰੂਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਜ਼ਖਮੀਆਂ ਨਾਲ ਖੜ੍ਹੇ ਹੋਣ ਦੀ ਬਜਾਏ ਉਨ੍ਹਾਂ ਨੂੰ ਦੇਖਣ ਤੱਕ ਨਹੀਂ ਗਏ।

ਟਵੀਟ ਕਰ ਕੇ ਕੱਸਿਆ ਕੇਜਰੀਵਾਲ 'ਤੇ ਤੰਜ਼
ਥਰੂਰ ਨੇ ਕੇਜਰੀਵਾਲ ਨੂੰ ਟਵੀਟ ਟੈਗ ਕਰ ਕੇ ਕਿਹਾ,''ਪੁਲਸ (ਕੇਂਦਰ ਦੇ) ਆਦੇਸ਼ਾਂ 'ਤੇ ਅਮਲ ਕਰ ਰਹੀ ਹੈ (ਜਾਂ ਨਹੀਂ ਕਰ ਰਹੀ) ਹੋਵੇ ਪਰ ਕਿਸ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਇਹ ਆਦੇਸ਼ ਦੇ ਦਿੱਤਾ ਕਿ ਉਹ ਨਾਗਰਿਕਾਂ ਦੇ ਪ੍ਰਦਰਸ਼ਨ ਦੇ ਅਧਿਕਾਰ ਵਿਰੁੱਧ ਖੜ੍ਹਾ ਨਾ ਹੋਵੇ? ਜ਼ਖਮੀਆਂ ਨੂੰ ਦੇਖਣ ਤੱਕ ਨਾ ਜਾਵੇ? ਵਿਰੋਧ ਨਾ ਕਰੇਸ, ਉਹ ਵੀ ਉਦੋਂ ਜਦੋਂ ਉਨ੍ਹਾਂ ਦੇ ਰਾਜ ਦੇ ਕੈਂਪਸ ਕੁੱਟਮਾਰ ਦਾ ਕੇਂਦਰ ਬਣ ਜਾਣ? ਸਾਰੇ ਦੋਸ਼ਾਂ ਨੂੰ ਆਸਾਨੀ ਨਾਲ ਖਾਰਜ ਨਹੀਂ ਕੀਤਾ ਜਾ ਸਕਦਾ ਹੈ।''

PunjabKesariਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ਪੁਲਸ ਦੀ ਗਲਤੀ ਨਹੀਂ
ਦੱਸਣਯੋਗ ਹੈ ਕਿ ਕੇਜਰੀਵਾਲ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਕੁੱਟਮਾਰ ਵਿਵਾਦ 'ਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਨੂੰ ਪੁਲਸ ਨੂੰ ਜਿਵੇਂ ਆਰਡਰ ਦਿੰਦੀ ਹੈ, ਉਹ ਉਂਝ ਹੀ ਕਰਦੀ ਹੈ। ਕੇਜਰੀਵਾਲ ਨੇ ਸਾਫ਼ ਕਿਹਾ ਕਿ ਹਿੰਸਾ ਰੋਕਣ ਪਾਉਣ 'ਚ ਦਿੱਲੀ ਪੁਲਸ ਦੀ ਗਲਤੀ ਨਹੀਂ ਹੈ। ਜੇ.ਐੱਨ.ਯੂ. ਹਿੰਸਾ 'ਤੇ ਕੇਜਰੀਵਾਲ ਬੋਲੇ ਕਿ ਇਸ 'ਚ ਉਹ ਦਿੱਲੀ ਪੁਲਸ ਦੀ ਗਲਤੀ ਨਹੀਂ ਮੰਨਦੇ। ਉਨ੍ਹਾਂ ਨੂੰ ਤਾਂ ਉੱਪਰੋਂ ਆਦੇਸ਼ ਆਉਂਦਾ ਹੈ।


DIsha

Content Editor

Related News